ਟਿਮ ਟਿਮ ਚਮਕੇ ਨਿੱਕਾ ਤਾਰਾ
ਬੱਚਿਆਂ ਲਈ ਕਵਿਤਾਵਾਂ
Tim Tim Chamke Nikka Tara
Punjabi Poems for Children
'ਟਿਮ ਟਿਮ ਚਮਕੇ ਨਿੱਕਾ ਤਾਰਾ' ਬੱਚਿਆਂ ਲਈ ਕਵਿਤਾਵਾਂ ਦਾ ਸੰਗ੍ਰਿਹ ਹੈ। ਬੱਚਿਆਂ ਦੇ ਵਿੱਚ ਵਿਗਿਆਨ ਦੇ ਚਾਨਣ, ਕੁਦਰਤ ਦੇ ਸੁਹੱਪਣ ਅਤੇ ਵਾਤਾਵਰਣ ਦੀ ਸੰਭਾਲ ਦੇ ਪ੍ਰਤੀ ਉਤਸ਼ਾਹ ਪੈਦਾ ਕਰਨਾ ਇਹਨਾਂ ਕਵਿਤਾਵਾਂ ਦਾ ਮੰਤਵ ਹੈ। ਕੁਦਰਤ ਅਤਿਅੰਤ ਹੀ ਖੂਬਸੂਰਤ ਹੈ, ਜਿਸਦੀ ਸਿਫ਼ਤ ਸਲਾਹ ਅਤੇ ਸੰਭਾਲ ਕਰਨੀ ਸਾਡਾ ਸਭਦਾ ਦਾ ਫ਼ਰਜ਼ ਹੈ। ਕੁਦਰਤ ਇਨਸਾਨ ਦੀ ਰੂਹ ਨੂੰ ਸੁਕੂਨ ਬਖਸ਼ਦੀ ਹੈ - ਇੱਕ ਤਰ੍ਹਾਂ ਨਾਲ ਜਿਵੇਂ ਆਪਣੇ ਸਾਵੇ ਪੱਤਰਾਂ, ਲਾਲ-ਪੀਲੇ ਫੁੱਲਾਂ ਅਤੇ ਰੁਮਕਦੀ ਪੌਣ ਨਾਲ਼, ਸਾਡੇ ਬਿਮਾਰ ਤਨ ਤੇ ਮਨ ਦਾ ਇਲਾਜ ਕਰਦੀ ਹੈ!
ਕਵਿਤਾਵਾਂ ਅਚੇਤ ਬਾਲ ਮਨ ਤੇ ਇੱਕ ਅਨੂਠਾ ਪ੍ਰਭਾਵ ਪਾਉਂਦੀਆਂ ਹਨ, ਅਤੇ ਉਸਦੇ ਬਚਪਨ ਦੀਆਂ ਯਾਦਾਂ ਵਿੱਚ ਜਿਵੇਂ ਮੋਤੀ ਹੋਣ - ਬਿਲਕੁਲ ਨਿੱਕੇ ਤਾਰਿਆਂ ਵਾਂਗ! ਜਾਂ ਫਿਰ ਸਤਰੰਗੀ ਪੀਂਘ ਦੇ ਵਾਂਗ ਜੋ ਉਹਨਾਂ ਦੀ ਜ਼ਿੰਦਗੀ ਦੇ ਕੈਨਵਸ ‘ਤੇ ਖੂਬਸੂਰਤ ਰੰਗ ਵਾਹੁੰਦੀ ਹੈ। ਇਸ ਕਰਕੇ ਹਰ ਇੱਕ ਬੱਚੇ ਨੂੰ ਕਵਿਤਾਵਾਂ ਦਾ ਪਾਠ ਪੜ੍ਹਾਉਣਾ, ਹਰ ਇੱਕ ਮਾਂ-ਬਾਪ ਦਾ ਫ਼ਰਜ਼ ਹੈ।
ਆਪਣੇ ਬੱਚਿਆਂ ਨੂੰ ਪੰਜਾਬੀ ਮਾਂ-ਬੋਲੀ ਨਾਲ਼ ਜੋੜਨ ਲਈ ਇਹ ਕਿਤਾਬ ਜ਼ਰੂਰ ਪੜ੍ਹੋ।
'ਟਿਮ ਟਿਮ ਚਮਕੇ ਨਿੱਕਾ ਤਾਰਾ' ਬੱਚਿਆਂ ਲਈ ਕਵਿਤਾਵਾਂ ਦਾ ਸੰਗ੍ਰਿਹ ਹੁਣ ਰੰਗਦਾਰ ਪੇਪਰਬੈਕ ਐਡੀਸ਼ਨ ਵਿੱਚ ਉਪਲਬਧ ਹੈ।
ਕਿਤਾਬ ਦੀ ਪ੍ਰਿੰਟ ਕਾਪੀ ਖਰੀਦਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ:
ਜਾਂ amanysingh@gmail.com 'ਤੇ ਈ-ਮੇਲ ਕਰੋ।
'Tim Tim Chamke Nikka Tara,' a collection of Punjabi Poems for children of all ages , now available in a colorful paperback international edition. You can order at the following link:
Order PDF copy at Tim Tim Chamke Nikka Tara (lulu.com)
Or email to amanysingh@gmail.com
ਤੁਸੀਂ 'ਟਿਮ ਟਿਮ ਚਮਕੇ ਨਿੱਕਾ ਤਾਰਾ' ਦੀ ਝਲਕ (Preview ) ਹੇਠਾਂ ਵੇਖ ਸਕਦੇ ਹੋ: