Prem Sansar ਪ੍ਰੇਮ ਸੰਸਾਰ ਦੀ ਅਵਾਜ਼

ਉੱਠੋ ਤੁਸੀਂ ਅਵਾਜ਼ ਉਠਾਓ

ਪ੍ਰੇਮ ਸੰਸਾਰ ਦਾ ਧਵਜ ਫਹਿਰਾਓ !

ਜੀਵਨ ਤੁਸਾਂ ਦੇ ਕਦਮ ਪਵੇਗਾ

ਰਹਿੰਦਾ ਬ੍ਰਹਿਮੰਡ ਨਾਮ ਲਵੇਗਾ !

ਪ੍ਰੇਮ ਸੰਸਾਰ ਦੀ ਅਵਾਜ਼ ਸੁਣੋ

ਨਫ਼ਰਤ ਦੇ ਨਾ ਜਾਲ ਬੁਣੋ !

ਪ੍ਰੇਮ ਨਾਲ ਸਭ ਜੀ ਕੇ ਦਿਖਾਓ

ਧਰਤੀ ਦੀ ਸ਼ੋਭਾ ਬਣ ਜਾਓ !

- ਅਮਨਦੀਪ ਸਿੰਘ