ਅਸੀਂ ਖ਼ੁਸ਼ ਕਦੋਂ ਹੁੰਦੇ ਹਾਂ ?
ਜਦੋਂ ਦਿਲੋਂ-ਦਿਮਾਗ਼ ਕੰਮ ਵਿੱਚ ਰੁੱਝਦਾ ਹੈ।
ਜਦੋਂ ਫਿਰ ਕੁੱਝ ਵੀ ਨਹੀਂ ਸੁੱਝਦਾ ਹੈ।
ਸ਼ਾਇਦ ਅਸੀਂ ਉਦੋਂ ਖ਼ੁਸ਼ ਹੁੰਦੇ ਹਾਂ!
ਜਦੋਂ ਬੱਚਿਆਂ ਨੂੰ ਕੋਈ ਕਹਾਣੀ ਸੁਣਾਉਂਦੇ ਹਾਂ।
ਜਾਂ ਫਿਰ ਕੁੱਝ ਗੁਣਗੁਣਾਉਂਦੇ ਹਾਂ।
ਸ਼ਾਇਦ ਅਸੀਂ ਉਦੋਂ ਖ਼ੁਸ਼ ਹੁੰਦੇ ਹਾਂ!
ਜਦੋ ਅਸੀਂ ਨਿਰਸਵਾਰਥ ਸੇਵਾ ਕਰਦੇ ਹਾਂ।
ਆਪਣੇ ਲਈ ਕੁੱਝ ਵੀ ਨਹੀਂ ਮੰਗਦੇ ਹਾਂ।
ਕੀ ਅਸੀਂ ਉਦੋਂ ਖ਼ੁਸ਼ ਹੁੰਦੇ ਹਾਂ!
ਜਦੋਂ ਅਸੀਂ ਅਰਦਾਸ ਹਾਂ ਕਰਦੇ।
ਕਾਦਰ ਦਾ ਸ਼ੁਕਰ ਹਾਂ ਕਰਦੇ।
ਕੀ ਅਸੀਂ ਉਦੋਂ ਖ਼ੁਸ਼ ਹੁੰਦੇ ਹਾਂ!
ਇਹ ਜੀਵਨ ਪਿਆਰ ਲਈ ਥੋੜਾ ਹੈ -
ਆਓ ਖ਼ੁਸ਼ੀ ਨਾਲ਼ ਇਸਨੂੰ ਮਾਣੀਏ!
ਆਪਣਿਆਂ ਨੂੰ ਸਮਝੀਏ ਤੇ ਜਾਣੀਏ!
ਕਿਸੇ ਅਜਨਬੀ ਨੂੰ ਪਹਿਚਾਣੀਏ।
~ਅਮਨਦੀਪ ਸਿੰਘ