Love Books
ਕਿਤਾਬਾਂ ਨਾਲ਼ ਪਿਆਰ ਕਰੋ
ਕਿਤਾਬਾਂ ਨਾਲ਼ ਪਿਆਰ ਕਰੋ।
ਦੁਨੀਆਂ ਵਿੱਚ ਪਰਉਪਕਾਰ ਕਰੋ।
ਗਿਆਨ ਦਾ ਸਾਗਰ
ਵਿਦਿਆ ਦਾ ਸੋਮਾ ਨੇ।
ਕਲਪਨਾ ਨੂੰ ਦਿੰਦੀਆਂ
ਨਵੀਆਂ ਸੋਚਾਂ ਨੇ।
'ਵਿਦਿਆ ਵਿਚਾਰੀ ਤਾਂ ਪਰਉਪਕਾਰੀ।।'
ਗੁਰਬਾਣੀ ਦਾ ਫੁਰਮਾਨ।
ਵੇਦ, ਕਤੇਬ, ਗ੍ਰੰਥ ਪੜ੍ਹ ਕੇ
ਬਣਦੇ ਲੋਕ ਮਹਾਨ।
ਜੀਵਨ ਦਾ ਧਰੂ ਤਾਰਾ
ਸਭ ਦਾ ਰਾਹ ਦਸੇਰਾ
ਕਿਤਾਬਾਂ ਦੀ ਰੁਸ਼ਨਾਈ ਨਾਲ਼
ਹੋ ਜਾਏ ਦੂਰ ਹਨੇਰਾ।
ਜਿੰਨਾ ਪੜ੍ਹੋਗੇ, ਉੰਨਾ ਜਾਣੋਗੇ!
ਜੀਵਨ ਦੇ ਭੇਦ ਪਛਾਣੋਗੇ।
ਪੜ੍ਹ ਲਿਖ ਕੇ, ਚੰਗੇ ਕੰਮ ਕਰਕੇ
ਖ਼ੁਸ਼ੀਆਂ, ਖੇੜੇ ਮਾਣੋਗੇ।
-ਅਮਨਦੀਪ ਸਿੰਘ