ਆਓ ਬਰਫ਼ ‘ਚ ਖੇਡੀਏ!
ਚਿੱਟੀ ਚਿੱਟੀ,
ਕਪਾਹ ਦੀਆਂ ਫੁੱਟੀਆਂ ਵਰਗੀ ਬਰਫ਼।
ਫੈਲ ਗਈ ਹੈ ਧਰਤੀ ‘ਤੇ ਹਰ ਤਰਫ਼!
ਮੌਸਮ ਦੀ ਪਹਿਲੀ ਬਰਫ਼
ਬੜੀ ਚੰਗੀ ਹੈ ਲਗਦੀ ।
ਮਨ ਦੇ ਵਿੱਚ ਖ਼ੁਸ਼ੀ ਦੀ
ਇੱਕ ਤਰੰਗ ਹੈ ਵਗਦੀ ।
ਆਓ ਬਰਫ਼ ਦੀਆਂ ਗੇਂਦਾਂ ਬਣਾ
ਇੱਕ ਦੂਜੇ ਤੇ ਸੁੱਟੀਏ ।
ਜਾਂ ਫਿਰ ਬਰਫ਼-ਗੱਡੀ ਰੇੜ੍ਹ ਕੇ
ਫਿਸਲਣ ਦੇ ਮਜ਼ੇ ਲੁੱਟੀਏ ।
ਬਰਫ਼ ‘ਚ ਢਕਿਆ ਜਹਾਨ
ਅਦਭੁਤ ਹੈ ਲਗਦਾ ।
ਇੱਕ ਸੁਪਨ ਲੋਕ
ਦੇ ਵਾਂਗ ਹੈ ਸੱਜਦਾ ।
*
ਪਰ ਇਸ ਬਾਰ ਬਰਫ਼ ਕੁਝ ਜ਼ਿਆਦਾ ਹੀ ਪਈ !
ਬਹੁਤੀ ਦੇਰ ਕਿਸੇ ਤੋਂ ਵੀ ਝੱਲੀ ਨਾਂ ਗਈ !
ਹਰ ਕੋਈ ਇਸ ਤੋਂ ਫਿਰ ਉਕਤਾ ਗਿਆ
ਤੇ ਬਹਾਰ ਦੀ ਉਡੀਕ ਕਰਨ ਲੱਗ ਪਿਆ !
- ਅਮਨਦੀਪ ਸਿੰਘ