Manukh da Geet ਮਨੁੱਖ ਦਾ ਗੀਤ

ਸਿਆਹ ਹਨੇਰੇ

ਉੱਦਮੀ ਮਨੁੱਖ ਦੇ ਪੈਰਾਂ ਹੇਠ ਲਿਤਾੜੇ ਗਏ

ਬ੍ਰਹਿਮੰਡ ਦੇ ਅਨੋਖੇ ਜਲਵੇ

ਅੱਜ ਉਸਨੂੰ ਆਪਣੇ ਵਲ੍ਹ ਖਿੱਚਦੇ ਪਏ

ਕਾਲੀ ਰਾਤ ਦਾ ਨਕਾਬ ਲਾਹ ਕੇ

ਮਾਨਵ ਪ੍ਰਭਾਤ ਦਾ ਤਾਰਾ ਹੈ ਬਣ ਗਿਆ

ਨਫ਼ਰਤ ਦੇ ਹਨੇਰੇ ਦਾ ਘੁੰਡ ਲਾਹ ਕੇ

ਪਿਆਰ ਦਾ ਰੌਸ਼ਨ ਗੀਤ ਹੈ ਗਾ ਰਿਹਾ

- ਅਮਨਦੀਪ ਸਿੰਘ