Little Star ਟਿਮ ਟਿਮ ਚਮਕੇ ਨਿੱਕਾ ਤਾਰਾ
ਟਿਮ ਟਿਮ ਚਮਕੇ ਨਿੱਕਾ ਤਾਰਾ
ਲਗਦਾ ਮੈਨੂੰ ਬੜਾ ਪਿਆਰਾ
ਬੜੀ ਹੈਰਾਨੀ ਨਾਲ ਮੈਂ ਤੱਕਾਂ
ਅੰਬਰ ਦੇ ਵਿੱਚ ਹੀਰਾ ਨਿਆਰਾ!
ਬਲਦਾ ਸੂਰਜ ਜਦ ਛੁਪ ਜਾਵੇ
ਜਦੋਂ ਰਤਾ ਵੀ ਚਮਕ ਨਾ ਪਾਵੇ
ਉਦੋਂ ਤੂੰ ਆ ਝਲਕ ਦਿਖਾਵੇ
ਚਮਕੇ ਸਾਰੀ ਰਾਤ, ਨਾ ਜਾਵੇ!
ਗਹਿਰੇ ਨੀਲੇ ਅੰਬਰ ਵਿੱਚੋਂ
ਤੱਕੇ ਉਹ ਪਰਦੇ ਦੇ ਵਿੱਚੋਂ
ਉਦੋਂ ਤੱਕ ਨਾ ਪਲਕ ਝਪਕਾਵੇ
ਜਦ ਤੱਕ ਸੂਰਜ ਨਾ ਚੜ੍ਹ ਆਵੇ!
ਫੇਰ ਉਹ ਰਾਹੀ ਹਨੇਰੇ ਦੇ ਵਿੱਚ
ਤੇਰਾ ਰਿਣੀ ਹਰ ਫੇਰੇ ਦੇ ਵਿੱਚ
ਉਹ ਖਬਰੇ ਕਿੱਧਰ ਭਟਕੇ?
ਜੇ ਨਾ ਤੂੰ ਟਿਮ ਟਿਮ ਚਮਕੇ!
ਜਿੱਦਾਂ ਤੇਰੀ ਟਿਮ ਟਿਮਾਹਟ
ਹਨੇਰੇ ਦੇ ਵਿੱਚ ਕਰੇ ਨਿਲਾਹਟ
ਮੈਂ ਨਾ ਜਾਣਾ ਕੌਣ ਨਿਆਰਾ
ਟਿਮ ਟਿਮ ਚਮਕੇ ਨਿੱਕਾ ਤਾਰਾ!
-ਅਮਨਦੀਪ ਸਿੰਘ