Spring ਬਸੰਤ-ਬਹਾਰ

ਹੌਲ਼ੀ ਹੌਲ਼ੀ ਬਹਾਰ ਹੈ ਆ ਰਹੀ ...

ਸਾਵੇ ਪੱਤਰਾਂ ਦੀ ਹਰਿਆਲੀ -

ਹਰ ਪਾਸੇ ਹੈ ਛਾ ਰਹੀ।

ਜਗ੍ਹਾ ਜਗ੍ਹਾ ਪੀਲ਼ੇ ਫੁੱਲਾਂ ਦੀ ਭਰਮਾਰ ਹੈ।

ਹਰ ਕੋਈ ਖ਼ੁਸ਼ੀ ਨਾਲ਼ ਸਰਸ਼ਾਰ ਹੈ।

ਲਾਲ, ਪੀਲੇ ਤੇ ਚਿੱਟੇ ਗੁਲਾਬ ਦੇ ਫੁੱਲ -

ਪਿਆਰ, ਦੋਸਤੀ ਤੇ ਅਮਨ ਦੇ ਪ੍ਰਤੀਕ ਨੇ!

ਸਾਡੀਆਂ ਖ਼ੁਸ਼ੀਆਂ, ਖੇੜਿਆਂ ਤੇ

ਦੁੱਖ-ਸੁੱਖ ਵਿੱਚ ਹਰ ਵਕਤ ਸ਼ਰੀਕ ਨੇ।

ਖਿੜੇ ਹੋਏ ਫੁੱਲ

ਹਰ ਪਾਸੇ ਆਪਣੇ ਰੰਗ ਨੇ ਫੈਲਾਉਂਦੇ।

ਕੁਦਰਤ ਦੇ ਕੈਨਵਸ ‘ਤੇ

ਖੂਬਸੂਰਤ ਚਿੱਤਰ ਨੇ ਵਾਹੁੰਦੇ।

ਇਹ ਹੈ ਬਸੰਤ -

ਬਹਾਰ ਦਾ ਨਿੱਘਾ ਮੌਸਮ!

ਧੁੱਪ-ਭਰੇ, ਪਿਆਰੇ ਦਿਨ

ਰੰਗਾਂ ਨਾਲ਼ ਸ਼ਿੰਗਾਰੇ ਦਿਨ!

~ ਅਮਨਦੀਪ ਸਿੰਘ