Ajamal ਅਜਾਮਲ

ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥ ਪੰਨਾ ੯੦੧ ਰਾਗੁ ਰਾਮਕਲੀ ਮਹਲਾ ੯ ||

At the very last moment, Ajaamal became aware of the Lord;

ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥

ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥2॥ ਪੰਨਾ ੯੮੧ ਨਟ ਮਹਲਾ ੪ ||

Ajaamal loved his son Naaraayan, and called out his name.

His loving devotion pleased my Lord and Master, who struck down and drove off the Messengers of Death. ||2||

ਅਜਾਮਲ ਦੇ ਨਾਮ ਦਾ ਜ਼ਿਕਰ ਗੁਰਬਾਣੀ ਵਿੱਚ ਕਈ ਵਾਰ ਆਉਂਦਾ ਹੈ, ਕਿਵੇਂ ਉਸਨੇ ਪਾਪ ਕਮਾਏ ਅਤੇ ਕਿਵੇਂ ਪਰਮਾਤਮਾ ਦਾ ਨਾਮ ਜੱਪਣ ਤੇ ਉਸਦੀ ਮੁਕਤੀ ਹੋਈ |

ਭਗਵਤ ਪੁਰਾਣ ਦੇ ਅਨੁਸਾਰ ਅਜਾਮਲ ਇੱਕ ਬ੍ਰਾਹਮਣ ਸੀ | ਬਚਪਨ ਦੇ ਵਿੱਚ ਹੀ ਉਸਨੂੰ ਬਹੁਤ ਗਿਆਨ ਹੋ ਗਿਆ ਸੀ ਅਤੇ ਉਸਨੇ ਚਾਰੇ ਵੇਦ* ਪੜ੍ਹ ਲਏ ਸਨ | ਉਸਨੇ ਆਪਣਾ ਜੀਵਨ ਵੀ ਵੇਦਾਂ ਦੇ ਅਨੁਸਾਰ ਜੀਉਣਾ ਸ਼ੁਰੂ ਕਰ ਦਿੱਤਾ ਸੀ| ਉਹ ਹਰ ਵਕਤ ਭਗਵਾਨ ਦਾ ਨਾਮ ਜੱਪਦਾ ਰਹਿੰਦਾ ਸੀ |

ਪਰ ਜਦੋਂ ਉਹ ਵੱਡਾ ਹੋਇਆ ਤਾਂ ਬੁਰੀ ਸੰਗਤ ਵਿੱਚ ਪੈ ਗਿਆ ਅਤੇ ਭਗਵਾਨ ਤੋਂ ਬੇਮੁੱਖ ਹੋ ਗਿਆ | ਉਹ ਜੂਆ ਖੇਡਣ ਲੱਗ ਪਿਆ ਅਤੇ ਸ਼ਰਾਬ ਪੀਣ ਲੱਗ ਪਿਆ | ਇਸ ਤਰ੍ਹਾਂ ਉਹ ਆਪਣਾ ਜੀਵਨ ਬਿਰਥਾ ਗਵਾਉਣ ਲੱਗ ਪਿਆ | ਉਸਦੇ ਛੇ ਪੁੱਤਰ ਹੋਏ ਪਰ ਉਸਦੀ ਮਾੜੀ ਸੰਗਤ ਕਰਕੇ ਉਹ ਵੀ ਬੁਰੇ ਆਦਮੀ ਬਣ ਗਏ ਅਤੇ ਚੋਰੀ ਕਰਨ ਲੱਗੇ |

ਫੇਰ ਜਦ ਉਸਦੇ ਸੱਤਵਾਂ ਪੁੱਤਰ ਹੋਇਆ ਤਾਂ ਉਸਨੇ ਇੱਕ ਗੁਰਮੁਖ ਪਿਆਰੇ ਨੂੰ ਉਸਦਾ ਨਾਮ ਰੱਖਣ ਲਈ ਬੇਨਤੀ ਕੀਤੀ | ਗੁਰਮੁਖ ਨੇ ਉਸਦੇ ਬੱਚੇ ਦਾ ਨਾਮ ਨਰਾਇਣ ਰੱਖਿਆ - ਜੋ ਕਿ ਭਗਵਾਨ ਦਾ ਵੀ ਇੱਕ ਨਾਮ ਹੈ | ਅਜਾਮਲ ਆਪਣੇ ਬੇਟੇ ਨਰਾਇਣ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸਤੋਂ ਬਿਨਾ ਨਹੀਂ ਰਹਿ ਸਕਦਾ ਸੀ !

ਅਜਾਮਲ ਤੇ ਬੁਰਾ ਵਕਤ ਆ ਗਿਆ ਅਤੇ ਉਸਨੂੰ ਮਾੜੀ ਸੰਗਤ ਕਰਕੇ ਕਈ ਰੋਗ ਵੀ ਲੱਗ ਗਏ | ਉਹ ਬੁਢਾ ਵੀ ਹੋ ਗਿਆ ਸੀ | ਆਪਣੇ ਅੰਤਕਲ ਉਹ ਸਾਰਾ ਦਿਨ ਬਿਸਤਰੇ ਤੇ ਲੰਮਾ ਪਿਆ ਰਹਿੰਦਾ ਸੀ ਅਤੇ ਉੱਠਣ ਜੋਗਾ ਵੀ ਨਾ ਰਿਹਾ | ਉਸਨੂੰ ਆਪਣੇ ਬੇਟੇ ਨਾਰਾਇਣ ਦੀ ਬਹੁਤ ਯਾਦ ਆਉਂਦੀ ਰਹਿੰਦੀ ਸੀ | ਦੁੱਖ ਵਿੱਚ ਤੜਪਦਾ ਅਤੇ ਅਤੇ ਮੋਹ ਵਿੱਚ ਬਝਿਆ ਉਹ ਹਰ ਵਕਤ 'ਨਰਾਇਣ! ਨਰਾਇਣ !!' ਪੁਕਾਰਦਾ ਰਹਿੰਦਾ ਸੀ | ਉਸਨੂੰ ਆਪਣਾ ਬਚਪਨ ਯਾਦ ਆ ਗਿਆ, ਜਦੋਂ ਉਹ ਭਗਵਾਨ ਨਰਾਇਣ ਦਾ ਜਾਪ ਕਰਦਾ ਹੁੰਦਾ ਸੀ | ਅਤੇ ਇਹ ਵੀ ਯਾਦ ਆ ਗਿਆ ਕਿ ਕਿਵੇਂ ਬੁਰੀ ਸੰਗਤ ਵਿੱਚ ਪੈ ਕੇ ਉਸਨੇ ਆਪਣਾ ਪੂਰਾ ਜੀਵਨ ਬੇਅਰਥ ਗੁਆ ਦਿੱਤਾ !

ਅੰਤਕਾਲ ਜਦੋਂ ਉਸਦੀ ਮੌਤ ਨਿਸ਼ਚਿਤ ਸੀ - ਉਸਨੂੰ ਫੇਰ ਭਗਵਾਨ ਨਰਾਇਣ ਦਾ ਖਿਆਲ ਆਇਆ ਅਤੇ ਉਹ ਨਰਾਇਣ ਦਾ ਜਾਪ ਕਰਨ ਲੱਗ ਪਿਆ | ਭਗਵਾਨ ਨੇ ਅਜਾਮਲ ਦੇ ਜਾਪ ਤੋਂ ਪ੍ਰਸੰਨ ਹੋ ਕੇ ਉਸਦੀ ਜ਼ਿੰਦਗੀ ਬਚਾ ਲਈ!

ਅਜਾਮਲ ਨੇ ਆਪਣੀ ਰਹਿੰਦੀ ਜ਼ਿੰਦਗੀ ਭਗਵਾਨ ਦਾ ਜਾਪ ਕਰਦਿਆਂ ਬਿਤਾਈ | ਇਸ ਤਰ੍ਹਾਂ ਭਗਵਾਨ ਦਾ ਨਾਮ ਲੈਣ ਤੇ ਇੱਕ ਪਲ ਵਿੱਚ ਹੀ ਉਸਦੇ ਸਾਰੇ ਪਾਪ ਧੋਤੇ ਗਏ ਅਤੇ ਉਹ ਇਸ ਭਵ ਸਾਗਰ ਤੋਂ ਪਾਰ ਉੱਤਰਿਆ ...

ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ ਪੰਨਾ ੬੩੨ ਸੋਰਠਿ ਮਹਲਾ ੯ ||

Ajaamal, known throughout the world as a sinner, was redeemed in an instant.

* ਰਿਗ ਵੇਦ, ਯਜੁਰ ਵੇਦ, ਸਾਮ ਵੇਦ ਅਤੇ ਅਥਰਵ ਵੇਦ ਹਿੰਦੂ ਧਰਮ ਦੇ ਚਾਰ ਗਰੰਥ ਹਨ |