ਪੈਸਾ

ਪੈਸਾ

ਗੁਰਪ੍ਰੀਤ ਕੌਰ

ਆਪਣੇ ਮਨ ਦੀਆਂ ਇੱਛਾਵਾਂ ਨੂੰ ਦਬਾ ਕੇ

ਉਹ ਜੀਣਾ ਸਿੱਖ ਰਹੀ ਏ

ਕਿਸੇ ਨੂੰ ਦੱਸਦੀ ਨਹੀਂ ਉਹ

ਇਸ ਲਈ ਮਨ ਹੌਲ਼ਾ ਕਰਨ ਲਈ ਲਿਖ ਰਹੀ ਏ

ਅੱਜ ਤੱਕ ਉਸਦੇ ਦਿਲ ਚੋਂ ਕਿਸੇ ਨੇ ਨਹੀਂ ਲੱਭੀਆਂ ਨੇ

ਜਿਸ ਦੇ ਕਰਕੇ ਇਹ ਇਛਾਵਾਂ ਦੱਬੀਆਂ ਨੇ

ਉਸਦਾ ਨਾਮ ਹੈ ਪੈਸਾ

ਕਿਉਂਕਿ ਪੈਸਾ ਹੀ ਸਭ ਥਾਂ ਪ੍ਰਧਾਨ ਬਣਿਆ ਪਿਆ ਏ

ਤੁਹਾਡੀ ਮੇਰੀ ਤੇ ਸਾਰਿਆਂ ਦੀ ਪਹਿਚਾਣ ਬਣਿਆ ਪਿਆ ਏ

ਕਈਆਂ ਦੇ ਲਈ ਏ ਪੈਰ ਦੀ ਜੁੱਤੀ ਵਰਗਾ

ਤੇ ਕਈਆਂ ਦੇ ਲਈ ਭਗਵਾਨ ਬਣਿਆ ਪਿਆ ਏ


ਕੋਈ ਫਿਕਰਾਂ ਦੇ ਵਿੱਚ ਫਿਰਦਾ ਏ

ਕਿ ਕਿਸ ਤਰ੍ਹਾਂ ਇਸਨੂੰ ਕਮਾਉਣਾ ਏ?

ਤੇ ਕਿਸੇ ਕੋਲ਼ ਇੰਨਾ ਜ਼ਿਆਦਾ ਇਹ ਆਇਆ ਏ

ਕਿ ਉਹ ਤਾਂ ਵੀ ਸੋਚਦਾ ਹੈ ਕਿ ਕਿਸ ਤਰ੍ਹਾਂ ਹੋਰ ਇਸਨੂੰ ਵਧਾਉਣਾ ਏ?


ਬਾਣਾ ਫੱਕਰਾਂ ਵਾਲ਼ਾ ਕਿੰਝ ਪੈਂਦਾ ਏ?

ਜੇ ਪਤਾ ਕਰਨਾ ਹੈ ਤਾਂ ਪੁੱਛਿਉ ਕਿਸੇ ਫ਼ਕੀਰ ਨੂੰ

ਜੇ ਅਹਿਮੀਅਤ ਜਾਨਣੀ ਹੈ ਅਸਲ 'ਚ ਇਸ ਪੈਸੇ ਦੀ

ਤਾਂ ਅਮੀਰ ਨਾਲੋਂ ਵੱਧ ਪਤਾ ਹੋ ਕਿਸੇ ਗ਼ਰੀਬ ਨੂੰ

ਮੈਂ ਕਹਿੰਦੀ ਨੀ ਮਾੜਾ ਇਸ ਪੈਸੇ ਨੂੰ

ਪਰ ਕੋਈ ਹੱਦ ਹੁੰਦੀ ਹੈ ਇਸਨੂੰ ਚਾਹੁਣ ਦੀ

ਜ਼ਿੰਦਗੀ ਦੀਆਂ ਖ਼ੁਸ਼ੀਆਂ ਦਾ ਵੀ ਖ਼ਿਆਲ ਰੱਖੋ

ਹਰ ਪਲ ਫਿਕਰ ਨਾ ਕਰੋ ਇਸਨੂੰ ਪਾਉਣ ਦੀ। 

 

 

ਗੁਰਪ੍ਰੀਤ ਕੌਰ

ਕਲਾਸ 10+2 A

ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਬਹਿਕ ਗੁੱਜਰਾਂ