Supna ਸੁਪਨਾ
ਕਿੰਨਾ ਸੁੰਦਰ! ਕਿੰਨਾ ਪਿਆਰਾ !
ਸੁਪਨਾ ਹੁੰਦਾ ਹੈ !
ਜਦ ਨੀਂਦ ਦੀ ਗੋਦੀ ਸੌਂਦੇ ਹਾਂ
ਤਾਂ ਸੁਪਨਾ ਆਉਂਦਾ ਹੈ
ਪਲਕ ਮੀਚਦੇ ਹੀ
ਦੂਰ ਦੇਸ਼ ਦੀ ਸੈਰ ਕਰਾਉਂਦਾ ਹੈ
ਸੱਤ ਸਮੁੰਦਰ ਪਾਰ
ਪਲ ਵਿੱਚ ਪੰਹੁਚਾਉਂਦਾ ਹੈ
ਕਿੰਨਾ ਸੁੰਦਰ! ਕਿੰਨਾ ਪਿਆਰਾ !
ਸੁਪਨਾ ਹੁੰਦਾ ਹੈ !
*****
ਕਦੇ ਕਦੇ ਮੈਂ ਸੋਚਦਾ ਹਾਂ
ਸੁਪਨਾ ਕਿਓਂ ਆਉਂਦਾ ਹੈ ?
ਜਦੋਂ ਮਨ-ਮਸਤਿਕ
ਯਾਦਾਂ ਨੂੰ ਸਜਾਉਂਦਾ ਹੈ
ਦਿਨ ਭਰ ਦੀ ਥਕਾਵਟ
ਨੂੰ ਮਿਟਾਉਂਦਾ ਹੈ
ਮਨ-ਮਸਤਿਕ ਵਿੱਚ
ਨਵੇਂ ਸੰਬੰਧ ਬਣਾਉਂਦਾ ਹੈ
ਉਸਨੂੰ ਨਵੇਂ ਦਿਨ ਲਈ
ਤਿਆਰ ਕਰਦਾ ਹੈ
ਉਸ ਵੇਲੇ ਫਿਰ ਸਾਨੂੰ
ਸੁਪਨਾ ਆਉਂਦਾ ਹੈ !
- ਅਮਨਦੀਪ ਸਿੰਘ