Lullaby ਲੋਰੀ

ਸ਼ੀ! ਛੋਟੇ ਬੱਚੇ ਨਾ ਕੁੱਝ ਬੋਲ

ਪਾਪਾ ਦੇਵੇ ਲੈ

ਇੱਕ ਪੰਛੀ ਅਨਮੋਲ!

ਜੇ ਉਹ ਪੰਛੀ ਨਾ ਕੁੱਝ ਗਾਵੇ

ਪਾਪਾ ਦੇਵੇ ਲੈ

ਇੱਕ ਮੁੰਦਰੀ ਹੀਰੇ ਦੀ ਵੇ!

ਜੇ ਉਹ ਮੁੰਦਰੀ ਨਿੱਕਲੇ ਪਿੱਤਲ

ਪਾਪਾ ਦੇਵੇ ਲੈ

ਤੈਨੂੰ ਇੱਕ ਸ਼ੀਸ਼ ਮਹਿਲ!

ਜੇ ਉਹ ਸ਼ੀਸ਼ ਮਹਿਲ ਗਿਆ ਟੁੱਟ

ਪਾਪਾ ਦੇਵੇ ਲੈ

ਇੱਕ ਬੱਕਰੀ ਦਾ ਪੁੱਤ!

ਜੇ ਉਹ ਮੇਮਣਾ ਨਾ ਹੋਵੇ ਵੱਡਾ

ਪਾਪਾ ਦੇਵੇ ਲੈ

ਇੱਕ ਬੈਲ ਤੇ ਗੱਡਾ!

ਜੇ ਉਹ ਬੈਲ ਤੇ ਗੱਡਾ ਗਏ ਉਲਟ

ਪਾਪਾ ਦੇਵੇ ਲੈ

ਇੱਕ ਕੁੱਤਾ ਨਾਂ ਜਿਹਦਾ ਬੁਲਟ!

ਜੇ ਉਹ ਬੁਲਟ ਕੁੱਤਾ ਭੌਂਕੇ ਨਾ 

ਪਾਪਾ ਦੇਵੇ ਲੈ

ਇੱਕ ਘੋੜਾ ਗੱਡੀ ਤਾਂ!

ਜੇ ਉਹ ਘੋੜਾ ਗੱਡੀ ਥੱਲੇ ਡਿਗ ਪਏ

ਤੂੰ ਫਿਰ ਵੀ ਸਭ ਤੋਂ ਪਿਆਰਾ ਬੱਚਾ ਰਹੇ!

 -ਅਮਨਦੀਪ ਸਿੰਘ