ਰੋਜ਼ ਇੱਕ ਸੇਬ ਖਾਓ।
ਡਾਕਟਰ (ਨੂੰ) ਦੂਰ ਭਜਾਓ।
ਸੇਬ ਸਵੇਰੇ ਨਾ ਖਾਓ
ਡਾਕਟਰ ਦੀ ਸਲਾਹ ਹੈ ।
ਜੇ ਰਾਤ ਨੂੰ ਭੁੰਨ ਕੇ ਖਾਓ
ਤਾਂ ਡਾਕਟਰ ਸਵਾਹ ਹੈ ।
ਜੇ ਸੌਣ ਲੱਗੇ ਖਾਈਏ
ਕੱਢੇ ਡਾਕਟਰ ਦਾ ਤ੍ਰਾਹ ਹੈ ।
ਤਿੰਨ ਇੱਕ ਦਿਨ ਵਿੱਚ
ਹਫ਼ਤੇ ‘ਚ ਸੱਤੇ ਦਿਨ ਖਾਓ ।
ਆਪਣੀਆਂ ਗੱਲ੍ਹਾਂ ਨੂੰ
ਸੇਬ ਵਰਗਾ ਲਾਲ ਬਣਾਓ ।
-ਅਮਨਦੀਪ ਸਿੰਘ