ਸੁਰਿੰਦਰਪਾਲ ਸਿੰਘ ਕਿੱਤੇ ਵਜੋਂ ਇੱਕ ਅਧਿਆਪਕ ਹੈ। ਵਿਦਿਆਰਥੀਆਂ ਦੇ ਬਹੁ ਪੱਖੀ ਵਿਕਾਸ ਲਈ ਵਿਗਿਆਨ ਦੀ ਵਰਤੋਂ ਕਰਦਾ ਹੈ। ਪਿੰਡਾਂ ਦੇ ਵਿਦਿਆਰਥੀ ਵਿਗਿਆਨ ਵਿਸ਼ੇ ਵਿੱਚ ਰੁਚੀ ਰੱਖਦੇ ਹਨ ਪ੍ਰੰਤੂ ਅੰਗ੍ਰੇਜ਼ੀ ਭਾਸ਼ਾ ਦੀ ਔਖ ਕਾਰਣ ਕਈ ਵਾਰ ਵਿਗਿਆਨ ਦੀ ਪੜ੍ਹਾਈ ਜਾਰੀ ਨਹੀ ਰੱਖ ਸਕਦੇ ਸੋ ਉਹ ਵਿਗਿਆਨ ਅਧਿਆਪਕ ਹੋਣ ਨਾਤੇ ਵਿਗਿਆਨ ਦੀਆਂ ਨਵੇਕਲੀਆਂ,
ਭਵਿੱਖਤ ਤੇ ਪੁਰਾਤਨ ਕਾਢਾਂ ਨੂੰ ਮਾਂ ਬੋਲੀ ਵਿੱਚ ਲੇਖਾਂ ਰਾਹੀ ਵਿਦਿਆਰਥੀਆਂ ਦੇ ਸਨਮੁੱਖ ਰੱਖ ਰਿਹਾ ਹੈ। ਉਹ ਕਵਿਤਾ ਅਤੇ ਲੇਖ ਲਿਖਦਾ ਹੈ ਤੇ ਦੋ ਭਾਸ਼ਾਵਾਂ ਅੰਗ੍ਰੇਜ਼ੀ ਤੇ ਮਾਂ ਬੋਲੀ ਪੰਜਾਬੀ ਦੀ ਵਰਤੋਂ ਕਰਦਾ ਹੈ।
ਸੁਰਿੰਦਰਪਾਲ ਸਿੰਘ, ਐਮ.ਐਸ.ਸੀ (ਗਣਿਤ), ਐਮ.ਏ (ਅੰਗ੍ਰੇਜ਼ੀ), ਐਮ.ਏ (ਪੰਜਾਬੀ), ਐਮ. ਏ (ਧਾਰਮਿਕ ਸਿੱਖਿਆ), ਸ੍ਰੀ ਅੰਮ੍ਰਿਤਸਰ ਸਾਹਿਬ