ਸੂਫ਼ੀ-ਕਾਵਿ


ਸਾਦਗੀ, ਫ਼ਕੀਰੀ ਤੇ ਪਾਕਿਜ਼ਗੀ ਦਾ ਮੁਜੱਸਮਾ, ਰੂਹ ਨੂੰ ਸਕੂਨ ਦੇਣ ਵਾਲ਼ਾ, ਮੈਂ ਨੂੰ ਪਛਾਨਣ ਵਾਲ਼ਾ, ਮੈਂ-ਤੇ-ਤੂੰ ਦੇ ਭੇਦ ਮਿਟਾਉਣ ਵਾਲ਼ਾ, ਪ੍ਰੇਮ, ਮਸਤੀ ਤੇ ਇਸ਼ਕ ਦੇ ਰਾਹੀਂ ਰੱਬ ਨਾਲ਼ ਇਕਮਿਕ ਹੋਣ ਦਾ ਮਾਰਗ ਦੱਸਣ ਵਾਲ਼ਾ ਕਾਵਿ ਸੂਫ਼ੀ-ਕਾਵਿ ਹੈ।


ਸੂਫ਼ ਸ਼ਬਦ ਅਰਬੀ ਭਾਸ਼ਾ ਦਾ ਹੈ ਜਿਸਦਾ ਮਤਲਬ ਉੱਨ ਹੈ, ਪੁਰਾਣੇ ਜ਼ਮਾਨੇ ਵਿੱਚ ਇਸਲਾਮ ਧਰਮ ਨੂੰ ਮੰਨਣ ਵਾਲ਼ੇ ਫਕੀਰ, ਦਰਵੇਸ਼ ਉੱਨ ਦੇ ਬਣੇ ਲਿਬਾਸ ਪਹਿਨਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਸੂਫ਼ੀ ਕਿਹਾ ਜਾਣ ਲੱਗਿਆ। ਪਰ ਸੂਫ਼ੀਵਾਦ ਇੱਕ ਪਹਿਰਾਵਾ ਹੀ ਨਹੀਂ ਸਗੋਂ ਰੂਹਾਨੀਅਤ ਦਾ ਇੱਕ ਫ਼ਲਸਫ਼ਾ ਹੈ, ਜੋ ਰਹੱਸਵਾਦ (Mysticism) ਨਾਲ਼ ਮੇਲ਼ ਖਾਂਦਾ ਹੈ, ਜਿਸ ਵਿਚ ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਰੱਬ ਜਾਂ ਪੂਰਨ ਪੁਰਖ  ਦੇ ਨਾਲ ਮਿਲਾਪ, ਗਿਆਨ ਦੀ ਅਧਿਆਤਮਿਕ ਚਿੰਤਾ ਜੋ ਮਨੁੱਖੀ ਬੁੱਧੀ ਦੀ ਪਹੁੰਚ ਤੋਂ ਬਾਹਰ ਹੈ, ਚਿੰਤਨ ਅਤੇ ਸਵੈ-ਸਮਰਪਣ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ।


ਸੂਫ਼ੀ-ਕਾਵਿ ਮੱਧ-ਕਾਲ ਦੇ ਪੰਜਾਬੀ ਸਾਹਿਤ ਦੀ ਗੌਰਵਮਈ ਧਾਰਾ ਹੈ। ਸੂਫ਼ੀ ਫਕੀਰ ਧਾਰਮਿਕ ਕੱਟੜਪੁਣੇ ਨੂੰ ਨਹੀਂ ਸੀ ਮੰਨਦੇ, ਇਸ ਲਈ ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਲੋਕ ਬੋਲੀ ਵਿਚ ਪ੍ਰਚਲਿਤ ਬਿੰਬਾਂ, ਪ੍ਰਤੀਕਾਂ ਅਤੇ ਸਥਾਨਕ ਕਾਵਿ-ਰੂਪਾਂ, ਸਲੋਕਾਂ, ਛੰਦਾਂ ਤੇ ਕਾਫ਼ੀਆਂ ਆਦਿ ਵਿਚ ਪ੍ਰਗਟਾਇਆ। ਸੂਫ਼ੀ-ਕਾਵਿ ਸ਼ੇਖ਼ ਫ਼ਰੀਦ ਜੀ ਤੋਂ ਸ਼ੁਰੂ ਹੁੰਦਾ ਹੈ1। ਉਨ੍ਹਾਂ ਤੋਂ ਬਾਅਦ ਸ਼ਾਹ ਹੁਸੈਨ, ਸੁਲਤਾਨ ਬਾਹੂ, ਬਾਬਾ ਬੁਲ੍ਹੇ ਸ਼ਾਹ,  ਸ਼ਾਹ ਸ਼ਰਫ਼, ਅਲੀ ਹੈਦਰ, ਫ਼ਰਦ ਫਕੀਰ ਤੇ ਖ਼ਵਾਜਾ ਗ਼ੁਲਾਮ ਫ਼ਰੀਦ ਵਰਗੇ ਮਹਾਨ ਸ਼ਾਇਰਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ।


ਇੱਥੇ ਤੁਸੀਂ ਪ੍ਰਤੀਨਿਧ ਸੂਫ਼ੀ ਕਵੀਆਂ ਦੀਆਂ ਰੂਹਾਨੀਅਤ ਨਾਲ਼ ਭਰਪੂਰ ਕਵਿਤਾਵਾਂ ਪੜ੍ਹ ਸਕਦੇ ਹੋ।




ਹਵਾਲੇ: