Lori ਲੋਰੀ - ਸੌਂ ਜਾ ਮੇਰੇ ਪਿਆਰੇ!

ਲੋਰੀ - ਸੌਂ ਜਾ ਮੇਰੇ ਪਿਆਰੇ!

(ਰਾਗ ਚਾਰੂਕੇਸ਼ੀ)

ਸੌਂ ਜਾ ਮੇਰੇ ਪਿਆਰੇ, ਸੌਂ ਜਾ ਤੂੰ ਸੌਂ ਜਾ!

ਮੇਰੀ ਅੱਖ ਦੇ ਤਾਰੇ, ਮੇਰੇ ਰਾਜ ਦੁਲਾਰੇ। 

ਸਾਰੇ ਜੱਗ ਤੋਂ ਨਿਆਰੇ, ਸੌਂ ਜਾ ਤੂੰ ਸੌਂ ਜਾ!


ਚੰਨ ਤੋਂ ਸੋਹਣਾ ਤੇਰਾ ਮੁਖੜਾ 

ਜਿਗਰ ਮੇਰੇ ਦਾ ਹੈ ਤੂੰ ਟੁਕੜਾ 

ਸਭ ਦੇ ਹਰਮਨ ਪਿਆਰੇ, ਸੌਂ ਜਾ ਤੂੰ ਸੌਂ ਜਾ!

ਸੌਂ ਜਾ ਮੇਰੇ ਪਿਆਰੇ, ਸੌਂ ਜਾ ਤੂੰ ਸੌਂ ਜਾ!

-ਅਮਨਦੀਪ ਸਿੰਘ