ਕੰਪਿਊਟਰ Computer

ਕੰਪਿਊਟਰ

ਕੰਪਿਊਟਰ ਮਨੁੱਖ ਦੀ ਇੱਕ ਅਦਭੁੱਤ ਖੋਜ ਹੈ।

ਜੋ ਸਾਡੀ ਮਦਦ ਕਰਦਾ ਹਰ ਇੱਕ ਰੋਜ਼ ਹੈ।

ਬਿਜਲੀ ਦੀ ਸਪੀਡ ਨਾਲ਼ ਚੱਲਦਾ।

ਜ਼ੀਰੋ ਤੇ ਇੱਕ ਦੀ ਗਿਣਤੀ ਗਿਣਦਾ।

ਪਲ ਵਿੱਚ ਹਿਸਾਬ ਕਰਕੇ -

ਝੱਟ ਮੁਸ਼ਕਿਲਾਂ ਹੱਲ ਹੈ ਕਰਦਾ।

ਸਿਰਫ ਇੱਕ ਨਹੀਂ ਇਸਦੇ ਕਈ ਦਿਮਾਗ਼ (CPU) ਨੇ।

ਇਸਦੀ ਯਾਦ-ਸ਼ਕਤੀ ਦੇ ਵੀ ਕਈ ਭਾਗ ਨੇ।

ਇਸਦੇ ਦਿਮਾਗ਼ ਨਾਲ਼ ਅਨੇਕਾਂ ਉਪਕਰਣ ਨੇ ਜੁੜਦੇ

ਜੋ ਚਾਬੀਆਂ ਦੇ ਫੱਟੇ (ਕੀਬੋਰਡ) ਤੇ ਇੱਕ ਚੂਹੇ ਨਾਲ਼ ਨੇ ਮੁੜਦੇ।

ਅਨੇਕਾਂ ਭਾਸ਼ਾਵਾਂ ਬੋਲਦਾ ਤੇ ਸਮਝਦਾ।

ਕਈ ਤਰ੍ਹਾਂ ਦੀਆਂ ਖੇਡਾਂ ਵੀ ਹੈ ਖੇਡਦਾ।

ਇਸਦੀ ਸਕਰੀਨ ‘ਤੇ ਚਾਹੇ ਹਿਸਾਬ ਪੜ੍ਹੋ।

ਕੋਈ ਫ਼ਿਲਮ ਦੇਖੋ - ਜਾਂ ਕਿਤਾਬ ਪੜ੍ਹੋ।

ਬੇਸ਼ੱਕ ਮਨੁੱਖ ਨਾਲ਼ੋਂ ਤੇਜ਼ ਜੋੜ ਘਟਾਓ ਹੈ ਕਰਦਾ।

ਐਪਰ ਚਿਹਰੇ ਪਹਿਚਾਨਣ ‘ਚ ਥੋੜ੍ਹੀ ਦੇਰ ਹੈ ਕਰਦਾ।