Idea from an Apple 

ਇੱਕ ਸੇਬ ਤੋਂ ਆਈਡੀਆ

ਸਰ ਆਈਜ਼ਕ ਨਿਊਟਨ ਇੱਕ ਦਿਨ ਸੇਬਾਂ ਦੇ ਬਾਗ ਵਿੱਚ ਇੱਕ ਸੇਬ ਦੇ ਦਰਖਤ ਥੱਲੇ ਬੈਠਾ ਸੀ। ਅਚਾਨਕ, ਉਹ ਤ੍ਰਭਕ ਗਿਆ! ਦਰਖਤ ਤੋਂ ਟੁੱਟ ਕੇ ਉਸਦੇ ਸਿਰ ਤੇ ਇੱਕ ਸੇਬ ਆ ਕੇ ਵੱਜਿਆ। ਸਿਰ ਤੇ ਸੱਟ ਵੱਜਣ ਕਰਕੇ ਜਿਵੇਂ ਉਸਦੇ ਦਿਮਾਗ ਵਿੱਚ ਕੰਪਕਪਾਹਟ ਜਿਹੀ ਹੋਈ। ਉਹ ਗਹਿਰੀ ਸੋਚ ਵਿੱਚ ਪੈ ਗਿਆ ... 

ਚੀਜ਼ਾਂ ਧਰਤੀ ਤੇ ਕਿਓਂ ਡਿਗਦੀਆਂ ਹਨ? ਇਸ ਸਵਾਲ ਨੇ ਉਸਦੇ ਦਿਮਾਗ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਹੁਣ ਉਸਨੂੰ ਕੁਝ ਹੋਰ ਨਹੀਂ ਸੁਝ੍ਹ ਰਿਹਾ ਸੀ| ਦਿਨ ਰਾਤ ਬੱਸ ਇਹੀ ਸਵਾਲ ਉਸਨੂੰ ਪ੍ਰੇਸ਼ਾਨ ਕਰ ਰਿਹਾ ਸੀ...

ਕੇਵਲ ੨੩ ਸਾਲ ਦੀ ਉਮਰ ਵਿੱਚ ਉਸਨੇ ਇਹ ਲਭ ਲਿਆ ਸੀ ਕੇ ਧਰਤੀ ਦੇ ਵਿੱਚ ਇੱਕ ਅਨੋਖੀ ਸ਼ਕਤੀ ਹੈ,  ਜਿਹੜੀ ਚੀਜ਼ਾਂ ਨੂੰ ਆਪਣੇ ਵੱਲ੍ਹ ਖਿੱਚਦੀ ਹੈ ...

ਅਤੇ ਉਸ ਸ਼ਕਤੀ ਨੂੰ ਗੁਰੂਤਾਕਰਸ਼ਣ (Gravitation)ਕਹਿੰਦੇ ਹਨ !

ਕੇਵਲ ਧਰਤੀ ਵਿੱਚ ਹੀ ਨਹੀਂ ਸਗੋਂ ਹੋਰ ਗ੍ਰਹਿਆਂ (Planets) ਅਤੇ ਉਪ-ਗ੍ਰਹਿਆਂ (Satellites), ਸਿਤਾਰਿਆਂ ਅਤੇ ਹੋਰ ਅਕਾਸ਼ੀ ਪਿੰਡਾਂ ਵਿੱਚ ਵੀ ਇਹ ਸ਼ਕਤੀ ਹੈ। ਇਸੇ ਸ਼ਕਤੀ ਜਾਂ ਗੁਰੂਤਾਕਰਸ਼ਣ ਕਰਕੇ ਸੂਰਜ ਮੰਡਲ ਦੇ ਗ੍ਰਹਿ ਬੜੇ ਆਰਾਮ ਨਾਲ ਆਪਣੇ ਪੰਧ ਤੇ ਸੂਰਜ ਦੇ ਗਿਰਦ ਘੁੰਮ ਰਹੇ ਨੇ। ਨਹੀਂ ਤਾਂ ਉਹ ਕਦੋਂ ਦੇ ਇੱਕ ਦੂਸਰੇ ਨਾਲ ਟਕਰਾ ਕੇ ਖਤਮ ਹੋ ਚੁੱਕੇ ਹੁੰਦੇ ਅਤੇ ਅਸੀਂ ਵੀ ਆਪਣੀ ਪਿਆਰੀ ਧਰਤੀ ਤੇ ਨਹੀਂ ਹੁੰਦੇ !

ਪ੍ਰਸ਼ਨ: ਜਦੋਂ ਸੇਬ ਨਿਊਟਨ ਸਿਰ ਤੇ ਡਿਗਿਆ ਤਾਂ ਨੇ ਉਸਦੇ ਭੌਤਿਕ ਵਿਗਿਆਨ ਦਾ ਕਿਹੜਾ ਸਿਧਾਂਤ ਲੱਭਿਆ?