Rain Rain ਬਾਰਿਸ਼ ਬਾਰਿਸ਼
ਬਾਰਿਸ਼ ਬਾਰਿਸ਼ ਦੂਰ ਜਾਵੀਂ
ਕਿਸੇ ਹੋਰ ਦਿਨ ਨੂੰ ਆਵੀਂ
ਅਸਾਂ ਰੱਜ ਕੇ ਅੱਜ ਹੈ ਖੇਡਣਾ
ਤੂੰ ਸਾਨੂੰ ਮੁੜ ਨਾ ਸਤਾਵੀਂ !
ਜੇ ਆਉਣਾ ਹੈ ਤਾਂ ਉਮੜ ਕੇ ਆ
ਸਾਡੇ ਤਨ ਮਨ ਨੂੰ ਸਰਸ਼ਾਰ ਕਰ ਜਾ
ਪਰਨਾਲ਼ੇ, ਨਾਲ਼ੀਆਂ ਤੇ ਗਲ਼ੀਆਂ ਭਰ ਜਾ
ਅਸੀਂ ਰੱਜ ਕੇ ਫਿਰ ਖੇਡਾਂਗੇ
ਕਾਗ਼ਜ਼ ਦੀਆਂ ਕਿਸ਼ਤੀਆਂ ਬਣਾ!
-ਅਮਨਦੀਪ ਸਿੰਘ