Tare ਤਾਰੇ
ਮੈਂ ਨੀਝ੍ਹ ਲਾ ਕੇ ਤੱਕਾਂ !...
ਪਰ ਸਮਝ ਨਾ ਸੱਕਾਂ !!..
ਟਿਮ ਟਿਮਾਉਂਦੇ ਕਿੰਨੇ ਸਾਰੇ ...
ਲੱਖਾਂ ਅੰਬਰ ਵਿੱਚ ਨੇ ਤਾਰੇ !
ਸੰਝ ਵੇਲੇ ਇਹ ਚਮਕਣ ਲਗਦੇ
ਪਹੁ ਵੇਲੇ ਬੁਝ੍ਹ ਜਾਂਦੇ |
ਅੰਬਰ ਦੀ ਫੁਲਕਾਰੀ ਉੱਪਰ
ਨਿੱਕੇ ਨਿੱਕੇ ਫੁੱਲ ਕੱਢ ਜਾਂਦੇ !
ਕਹਿੰਦੇ ਇੱਕ ਧਰੂ ਤਾਰਾ ਹੈ
ਰਾਹੀਆਂ ਨੂੰ ਜੋ ਰਾਹ ਹੈ ਦੱਸਦਾ |
ਇੱਕ ਸੂਰਜ ਤਾਰੇ ਕਰਕੇ ਹੀ
ਇਹ ਸਾਰਾ ਜੱਗ ਵੱਸਦਾ ਹੈ !
-ਅਮਨਦੀਪ ਸਿੰਘ