ਈ ਮੇਲ E-mail

ਈ ਮੇਲ

ਕਿਸੇ ਜਹਾਜ਼ ਨਾ ਚੜ੍ਹਦੀ 

ਤੇ ਨਾ ਪਕੜੇ ਰੇਲ

ਅੱਖ ਝਮਕਦੇ ਸਾਰੀ ਦੁਨੀਆਂ

ਘੁੰਮ ਆਉਂਦੀ ਈ ਮੇਲ

ਕੰਪਿਊਟਰ ਬਣੇ ਡਾਕ ਦਾ ਡੱਬਾ

ਬਣੇ ਡਾਕੀਆ ਇੰਟ੍ਰਨੈੱਟ

ਡਾਕ ਵਸੂਲਣ ਵਾਲਾ ਆਪਣਾ

ਕਰ ਲੈਂਦਾ ਕੰਪਿਊਟਰ ਸੈੱਟ

‘ਟਾਮਲਿੰਸਨ’ ਨੇ ਈ ਮੇਲ ਦੀ

ਕੀਤੀ ਬੜੀ ਅਲੌਕਿਕ ਖੋਜ

ਅਰਬਾਂ ਲੋਕੀ ਇਸਦੀ ਵਰਤੋਂ

ਕਰਦੇ  ਨੇ  ਹਰ ਰੋਜ

ਪਹਿਲਾਂ ਭੇਜਣ ਵਾਲੇ ਦਾ ਨਾਂ

@ ਦਾ ਫੇਰ ਨਿਸ਼ਾਨ

ਪਤੇ ਵਿਚ ਈ ਮੇਲ ਕੰਪਨੀ

ਨੂੰ ਫਿਰ ਮਿਲੇ ਸਥਾਨ

ਸੁਣੇ ਹੋਣਗੇ ਤੁਸੀਂ ਵੀ

ਯਾਹੂ, ਹੌਟ ਮੇਲ, ਜੀ ਮੇਲ

ਈ ਮੇਲ ਸੇਵਾਵਾਂ ਦਾ

ਇਹ ਸੁੰਦਰ ਬੜਾ ਸੁਮੇਲ

ਮੁਫ਼ਤ ਵਿੱਚ ਬੜਾ ਤੇਜ਼ ਦੌੜਦੀ

ਨਹੀਂ ਲਗਾਉਂਦੀ ਦੇਰ

ਫੋਟੋਆਂ ਅਤੇ ਸੁਨੇਹੇ ਭੇਜੋ