Love Trees 

ਰੁੱਖਾਂ ਨਾਲ ਪਿਆਰ

ਰੁੱਖਾਂ ਨਾਲ ਪਿਆਰ 

ਸੁਰਿੰਦਰਪਾਲ ਸਿੰਘ

ਬੱਚਿਓ ਰੁੱਖਾਂ ਨਾਲ ਤੁਸੀ ਪਾ ਲਓ ਪਿਆਰ

ਇਹਨਾਂ ਨਾਲ ਹੀ ਚਲਣਾ ਸਾਡਾ ਸੰਸਾਰ।

ਰੁੱਖਾਂ ਦੀ ਜੜ੍ਹ,ਟਹਿਣੀ ਤੇ ਪੱਤੇ ਤੁਸੀ ਪਛਾਣੋ

ਪੱਤਿਆਂ ਤੇ ਨਿੱਕੇ ਨੱਕ ਰੂਪੀ ਛੇਕਾਂ ਨੂੰ ਸਟੋਮੇਟਾ ਜਾਣੋ।

ਮਿਲੇ ਜੇਕਰ ਸ਼ੁੱਧ ਹਵਾ ਤੇ ਪਾਣੀ ਇਹਨਾਂ ਵਧਦੇ ਜਾਣਾ

ਕਲੋਰੋਫਿਲ,ਸੂਰਜੀ ਰੌਸ਼ਨੀ,ਹਵਾ,ਪਾਣੀ ਹੀ ਇਹਨਾਂ ਖਾਣਾ।

ਇਸੇ ਕਿਰਿਆ ਨੇ ਪ੍ਰਕਾਸ਼ ਸੰਸ਼ਲੇਸ਼ਣ ਹੈ ਅਖਵਾਉਣਾਂ

ਕਾਰਬਨਡਾਈਆਕਸਾਈਡ ਤੇ ਪਾਣੀ ਰਲ ਗਲੂਕੋਜ ਤੇ ਆਕਸੀਜਨ ਬਣਾਉਣਾ 

ਰੁੱਖ ਪੌਣਾਂ ਨੂੰ ਸਾਫ ਤੇ ਸ਼ੁੱਧ ਬਣਾਉਦੇ 

ਰੁੱਖ ਮਿੱਟੀ ਦੀ ਬੰਨਣ ਸ਼ਕਤੀ ਵਧਾਉਂਦੇ।

ਦਿੰਦੇ ਮੁਫਤ ਆਕਸੀਜਨ ਇਹ ਨਾ ਅੱਕਦੇ

ਜ਼ਹਿਰੀਲੀ ਕਾਰਬਨਡਾਈਆਕਸਾਈਡ ਸਟੋਮੇਟਾ ਫਕਦੇ।।

ਰੁੱਖਾਂ ਨਾਲ ਹੀ ਕੁਦਰਤ ਲੱਗੇ ਪਿਆਰੀ

ਰੁੱਖਾਂ ਨਾਲ ਹੀ ਦੁਨੀਆਂ ਫੱਬੇ ਨਿਆਰੀ।।