Flower ਤ੍ਰੇਲ ਧੋਤੇ ਫੁੱਲ

ਅਸੀਂ ਫੁੱਲ ਹਾਂ ਸੋਹਣੇ ਬਾਗ਼ ਦੇ

ਹਰ ਪਲ ਖਿੜਦੇ ਰਹਿਣਾ ਹੈ

ਆਪਣੀ ਮਿੱਠੀ ਖ਼ੁਸ਼ਬੂ ਨਾਲ

ਨਵਾਂ ਸੰਸਾਰ ਵਸਾਉਣਾ ਹੈ

ਨਵੀਂ ਦੁਨੀਆ

ਨਵੇਂ ਹੋਣਗੇ ਦਿਲ -

ਤ੍ਰੇਲ ਧੋਤੇ ਫੁੱਲਾਂ ਵਾਂਗ

ਅਸੀਂ ਖਿੜ ਜਾਣਾ ਹੈ

ਇਸ ਧਰਤੀ ਨੂੰ

ਸ਼ਬਨਮ ਨਾਲ ਨਹਿਲਾਉਣਾ ਹੈ !

ਪਿਆਰ ਦੀ ਡਾਲੀ ਨਾਲ ਲੱਗ ਕੇ

ਉਸ ਵਿੱਚ ਸਮਾ ਜਾਣਾ ਹੈ

ਤੇ ਨਵੀਆਂ ਡਾਲੀਆਂ ਬਣਕੇ

ਪੁੰਗਰਨਾ ਹੈ !

ਤ੍ਰੇਲ ਧੋਤੇ ਫੁੱਲਾਂ ਵਾਂਗ

ਅਸੀਂ ਖਿੜ ਜਾਣਾ ਹੈ

ਮਿੱਠੀ-ਮਿੱਠੀ ਖ਼ੁਸ਼ਬੂ ਬਣਕੇ

ਸਾਰੇ ਬ੍ਰਹਿਮੰਡ ਵਿੱਚ ਫੈਲਣਾ ਹੈ !