ਮੀਡਿਆ ਸਾਖਰਤਾ ਜਾਂਚ-ਸੂਚੀ/ਚੈੱਕ-ਲਿਸਟ
ਕੋਈ ਵੀ ਖ਼ਬਰ ਜਾਂ ਪੋਸਟ ਅੱਗੇ ‘ਸ਼ੇਅਰ’ ਕਰਨ ਤੋਂ ਪਹਿਲਾਂ ਜ਼ਰਾ ਸੋਚੋ!
ਇੰਟਰਨੈੱਟ ਤੇ ਸੋਸ਼ਲ ਮੀਡੀਆ ਖ਼ਬਰਾਂ, ਨਿੱਜੀ ਵਿਚਾਰਾਂ, ਜਾਣਕਾਰੀ ਤੇ ਤੱਥਾਂ ਨਾਲ਼ ਨੱਕੋ-ਨੱਕ ਭਰਿਆ ਪਿਆ ਹੈ, ਜਿਨ੍ਹਾਂ ਵਿੱਚੋਂ ਕਾਫ਼ੀ ਚੰਗੇ ਤੇ ਜਾਣਕਾਰੀ ਭਰਪੂਰ ਹੁੰਦੇ ਹਨ ਪਰ ਕਾਫ਼ੀ ਗੁੰਮਰਾਹਕੁੰਨ ਤੇ ਝੂਠੀਆਂ ਖ਼ਬਰਾਂ ਵੀ ਹੋ ਸਕਦੀਆਂ ਹਨ। ਉਹਨਾਂ ਨੂੰ ਅੱਗੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ਼ ਸਾਂਝਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਕਿ ਤੁਸੀਂ ਔਨਲਾਈਨ ਸਮੱਗਰੀ ਨੂੰ ਪਸੰਦ, ਟਿੱਪਣੀ (ਕਮੈਂਟ) ਜਾਂ ਅੱਗੇ ਸਾਂਝਾ (ਸ਼ੇਅਰ/Share) ਕਰੋ, ਆਪਣੇ ਆਪ ਤੋਂ ਹੇਠ ਲਿਖੇ ਸਵਾਲ ਪੁੱਛੋ:
ਕੀ ਇਹ ਸਹੀ ਹੈ?
ਕੀ ਇਹ ਪ੍ਰਮਾਣਿਕ ਹੈ?
ਕੀ ਇਹ ਠੋਸ ਤਰਕ 'ਤੇ ਆਧਾਰਿਤ ਹੈ?
ਇਸ ਦਾ ਸਬੂਤ ਕੀ ਹੈ?
ਕੀ ਇਸ ਵਿੱਚ ਫੇਰ-ਬਦਲ ਤਾਂ ਨਹੀਂ ਕੀਤਾ ਗਿਆ?
ਗ਼ਲਤ ਜਾਣਕਾਰੀ ਦਾ ਪਤਾ ਲਗਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਹੇਠਾਂ ਦਿੱਤੀ SHARE ਚੈੱਕ-ਲਿਸਟ ਦੀ ਵਰਤੋਂ ਕਰੋ।
ਸ੍ਰੋਤ (Source) - ਇਹ ਚੈੱਕ ਕਰੋ ਕਿ ਜਾਣਕਾਰੀ ਦਾ ਸ੍ਰੋਤ ਕੀ ਹੈ? ਕੀ ਤੁਸੀਂ ਉਸ ਸ੍ਰੋਤ ਬਾਰੇ ਜਾਣਦੇ ਹੋ ਤੇ ਉਸ ਉੱਤੇ ਵਿਸ਼ਵਾਸ਼ ਕਰਦੇ ਹੋ? ਕੀ ਉਹ ਵੈਬਸਾਈਟ ਸਹੀ ਲੱਗ ਰਹੀ ਹੈ? ਇਹ ਸਵਾਲ ਪੁੱਛ ਕੇ ਤੁਸੀਂ ਇਹ ਯਕੀਨ ਕਰ ਸਕਦੇ ਹੋ ਕਿ ਉਸ ਜਾਣਕਾਰੀ/ਖ਼ਬਰ ਦਾ ਸ੍ਰੋਤ ਭਰੋਸੇਯੋਗ ਹੈ ਕਿ ਨਹੀਂ।
ਹੈੱਡਲਾਈਨ (Headline) - ਹਮੇਸ਼ਾਂ ਪੂਰੀ ਖ਼ਬਰ ਪੜ੍ਹੋ ਕਿਉਂਕਿ ਸੁਰਖੀਆਂ (ਹੈੱਡਲਾਈਨ) ਹਮੇਸ਼ਾ ਪੂਰੀ ਕਹਾਣੀ ਨਹੀਂ ਦੱਸਦੀਆਂ। ਇਹ ਵੀ ਦੇਖੋ ਕਿ ਖ਼ਬਰ ਦੀ ਤਾਰੀਖ਼ ਕੀ ਹੈ - ਪੁਰਾਣੀ ਜਾਂ ਅੱਜ-ਕੱਲ ਦੀ?
ਅੰਗ-ਨਿਖੇੜ/ਵਿਸ਼ਲੇਸ਼ਣ (Analyze) - ਜੇ ਤੁਹਾਨੂੰ ਕੋਈ ਖ਼ਬਰ ਝੂਠੀ ਲਗਦੀ ਹੈ ਤਾਂ ਹੋ ਸਕਦਾ ਹੈ ਕਿ ਸੱਚਮੁੱਚ ਹੀ ਝੂਠੀ ਹੋਵੇ! ਕਿਸੇ ਵਿਸ਼ਵਾਸ਼ਯੋਗ ਸ੍ਰੋਤ ਤੋਂ ਉਸਦੀ ਪੁਸ਼ਟੀ ਕਰੋ, ਜਿਵੇਂ ਕਿ -
ਫੇਰ-ਬਦਲ (Retouched) - ਕੀ ਚਿੱਤਰ ਜਾਂ ਵੀਡੀਓ ਵਿੱਚ ਫੇਰ-ਬਦਲ ਤਾਂ ਨਹੀਂ ਕੀਤਾ ਗਿਆ? ਇਸ ਨੂੰ ਚੈੱਕ ਕਰਨ ਲਈ ਤੁਸੀਂ ਉਸ ਫੋਟੋ ਜਾਂ ਵੀਡੀਓ ਨੂੰ ਇੰਟਰਨੈੱਟ (https://images.google.com/) ‘ਤੇ ਉਲਟਾਉ ਚਿੱਤਰ ਖੋਜ ਰਦੀ ਮਦਦ ਨਾਲ਼ ਖੋਜ ਸਕਦੇ (Reverse Image Search) ਹੋ ਤੇ ਸਹੀ ਸ੍ਰੋਤ ਜਾਣ ਸਕਦੇ ਹੋ।
ਉਕਾਈ (Error) - ਗ਼ਲਤ ਸ਼ਬਦ-ਜੋੜ ਤੇ ਵਿਆਕਰਣ ਚੈੱਕ ਕਰੋ, ਜਿਸ ਤੋਂ ਤੁਸੀਂ ਇਸ ਸਮਝ ਸਕਦੇ ਹੋ ਕਿ ਖ਼ਬਰ ਝੂਠੀ ਹੈ। ਵਿਸ਼ਵਾਸ਼ਪੂਰਵਕ ਸ੍ਰੋਤ ਸ਼ਬਦ-ਜੋੜ ਤੇ ਵਿਆਕਰਣ ਧਿਆਨ ਨਾਲ਼ ਚੈੱਕ ਕਰ ਕੇ ਹੀ ਪੋਸਟ ਕਰਦੇ ਹਨ।