Five Dinosaur ਪੰਜ ਡਾਇਨਾਸੋਰ
ਪੰਜ ਡਾਇਨਾਸੋਰ ਮਾਰਦੇ ਚਿੰਘਾੜ
ਇੱਕ ਨੱਠ ਗਿਆ ਤੇ ਬਾਕੀ ਰਹਿ ਗਏ ਚਾਰ
ਚਾਰ ਡਾਇਨਾਸੋਰ ਕਰਦੇ ਭਿੰਨ ਭਿੰਨ
ਇੱਕ ਉੜ ਗਿਆ ਤੇ ਬਾਕੀ ਰਹਿ ਗਏ ਤਿੰਨ
ਤਿੰਨ ਡਾਇਨਾਸੋਰ ਕਰਦੇ ਪੌਂ ਪੌਂ
ਇੱਕ ਪਰੇ ਗਿਆ ਹੋ ਤੇ ਬਾਕੀ ਰਹਿ ਗਏ ਦੋ
ਦੋ ਡਾਇਨਾਸੋਰ ਖਾਂਦੇ ਨਿਕ-ਸੁੱਕ
ਇੱਕ ਚਲਾ ਗਿਆ ਤੇ ਬਾਕੀ ਰਹਿ ਗਿਆ ਇੱਕ
ਇੱਕ ਡਾਇਨਾਸੋਰ ਖਾਵੇ ਹਰ ਇੱਕ ਡਾਲੀ
ਉਹ ਰੱਜ ਗਿਆ ਤੇ ਮੈਦਾਨ ਹੋ ਗਿਆ ਖਾਲੀ
-ਅਮਨਦੀਪ ਸਿੰਘ