ਮਾਂ 

- ਪ੍ਰੋ: ਮੋਹਨ ਸਿੰਘ 

ਮਾਂ ਵਰਗਾ ਘਣਛਾਵਾਂ  ਬੂਟਾ, 

ਮੈਨੂੰ ਨਜ਼ਰ ਨਾ ਆਵੇ। 

ਲੈ ਕੇ ਜਿਸ ਤੋਂ ਛਾਂ ਉਧਾਰੀ, 

ਰੱਬ ਨੇ ਸੁਰਗ ਬਣਾਏ। 

ਬਾਕੀ ਕੁਲ ਦੁਨੀਆਂ ਦੇ ਬੂਟੇ, 

ਜੜ੍ਹ ਸੁੱਕਿਆਂ ਮੁਰਝਾਂਦੇ,

ਐਪਰ ਫੁੱਲਾਂ ਦੇ ਮੁਰਝਾਇਆਂ, 

ਇਹ ਬੂਟਾ ਸੁੱਕ ਜਾਏ।