ਰੁੱਤਾਂ 

Seasons

ਰੁੱਤਾਂ ਕਿਓਂ ਬਦਲਦੀਆਂ ਹਨ? 

ਰੁੱਤਾਂ ਦਾ ਕਾਰਨ ਇਹ ਹੈ ਕਿ ਧਰਤੀ 23 ਅਤੇ 1/2 ਡਿਗਰੀ 'ਤੇ ਝੁਕੀ ਹੋਈ ਹੈ। ਰੁੱਤਾਂ ਇਸ ਗੱਲ 'ਤੇ ਨਿਰਭਰ ਨਹੀਂ ਕਰਦੀਆਂ ਕਿ ਧਰਤੀ ਸੂਰਜ ਤੋਂ ਕਿੰਨੀ ਦੂਰ ਹੈ? ਇਹ ਇੱਕ ਬਹੁਤ ਹੀ ਆਮ ਤੇ ਗ਼ਲਤ ਜਵਾਬ ਹੈ, ਕਿਉਂਕਿ ਸੂਰਜ ਦੇ ਦੁਆਲੇ ਧਰਤੀ ਦਾ ਰਸਤਾ ਕਾਫ਼ੀ ਹੱਦ ਤੱਕ ਗੋਲਾਕਾਰ ਹੈ, ਅਤੇ ਇਸ ਲਈ ਇਹ ਦੂਰੀ ਜ਼ਿਆਦਾ ਬਦਲਦੀ ਨਹੀਂ। ਰੁੱਤਾਂ ਦਾ ਕਾਰਨ ਇਹ ਹੈ ਕਿ ਧਰਤੀ ਦਾ ਧੁਰਾ ਸੂਰਜ ਵੱਲ ਇਸ਼ਾਰਾ ਕਰਦਾ ਹੈ ਜਾਂ ਸੂਰਜ ਤੋਂ ਦੂਰ। ਦਰਅਸਲ, ਜੇ ਤੁਸੀਂ ਜ਼ਿਆਦਾ ਡੂੰਘਾਈ ਵਿੱਚ ਜਾਣਾ ਚਾਹੁੰਦੇ ਹੋ, ਤਾਂ ਧਰਤੀ ਅਸਲ ਵਿੱਚ ਉੱਤਰੀ ਅਰਧ ਗੋਲ਼ੇ (Northern hemisphere) ਦੀਆਂ ਸਰਦੀਆਂ ਵਿੱਚ ਸੂਰਜ ਦੇ ਜ਼ਿਆਦਾ ਨੇੜੇ ਹੁੰਦੀ ਹੈ, ਇਸ ਤਰ੍ਹਾਂ ਯਕੀਨੀ ਤੌਰ 'ਤੇ ਇਹ ਸਾਬਤ ਹੁੰਦਾ ਹੈ ਕਿ ਰੁੱਤਾਂ ਦਾ ਕਾਰਨ ਦੂਰੀ ਨਹੀਂ ਹੈ, ਅਤੇ ਇਸਦਾ 23 ਅਤੇ 1/2 ਡਿਗਰੀ ਦਾ ਝੁਕਾਅ ਹੀ ਰੁੱਤਾਂ ਦਾ ਕਾਰਨ ਬਣਦਾ ਹੈ।


ਇੱਥੇ ਵਿਸਤਾਰ ਵਿੱਚ ਥੋੜ੍ਹੀ ਜਿਹੀ ਹੋਰ ਜਾਣਕਾਰੀ ਦੇ ਦੇਈਏ, ਜਿਵੇਂ ਧਰਤੀ ਅਤੇ ਸੂਰਜ ਆਪੋ-ਆਪਣੀ ਗ਼ਰਦਿਸ਼ ਦਾ ਨਾਚ (Orbital Dance) ਕਰਦੇ ਹਨ, ਜਦੋਂ ਇਸਦਾ ਧੁਰਾ ਸੂਰਜ ਤੋਂ ਦੂਰ ਹੁੰਦਾ ਹੈ, ਤਾਂ ਉੱਤਰੀ ਅਰਧ ਗੋਲ਼ੇ (Northern hemisphere) ਵਿੱਚ ਸਰਦੀ ਹੁੰਦੀ ਹੈ। ਹੁਣ ਜਦ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਅਤੇ ਜਦੋਂ 90 ਡਿਗਰੀ ਦੂਰ ਹੁੰਦੀ ਹੈ, ਤਾਂ ਉਸਦਾ ਧੁਰਾ ਸਿੱਧਾ ਜਾਂ ਦੂਰ ਨਹੀਂ ਹੁੰਦਾ, ਤਾਂ ਉਦੋਂ ਦਿਨ-ਰਾਤ ਇੱਕ ਹੁੰਦੇ ਹਨ, ਖਾਸ ਕਰਕੇ, ਬਸੰਤ ਦੇ ਇੱਕ-ਦਿਨ ਰਾਤ (ਵਿਸੂਵੀ) ਸਮੇ। ਅਤੇ ਜਿਵੇਂ ਹੀ ਧਰਤੀ ਧੁਰੀ ਦੁਆਲੇ ਘੁੰਮਦੀ ਹੈ, ਅਤੇ ਉਹ ਧੁਰਾ ਸੂਰਜ ਵੱਲ ਹੋ ਜਾਂਦਾ ਹੈ, ਤਾਂ ਇਹ ਉੱਤਰੀ ਅਰਧ ਗੋਲ਼ੇ (Northern hemisphere) ਵਿੱਚ ਗਰਮੀ ਦਾ ਮੌਸਮ ਹੁੰਦਾ ਹੈ। ਇਸ ਤਰ੍ਹਾਂ ਇਹ ਚੱਕਰ ਚੱਲਦਾ ਰਹਿੰਦਾ ਹੈ ਅਤੇ ਇੱਕ ਹੋਰ ਇੱਕ-ਦਿਨ ਰਾਤ (ਵਿਸੂਵੀ) ਦਾ ਮੌਸਮ ਆਉਂਦਾ ਹੈ, ਜਿਸਨੂੰ Equinox ਕਹਿੰਦੇ ਹਨ ਮਤਲਬ 12 ਘੰਟੇ ਦਾ ਦਿਨ ਤੇ 12 ਘੰਟੇ ਦੀ ਰਾਤ ਅਤੇ ਮੁੜ ਸਰਦੀਆਂ ਦੀ ਰੁੱਤ ਆ ਜਾਂਦੀ ਹੈ। ਸਰਦੀਆਂ ਵਿੱਚ ਰਾਤਾਂ ਲੰਬੀਆਂ ਹੁੰਦੀਆਂ ਹਨ ਅਤੇ ਦਿਨ ਛੋਟੇ ਹੁੰਦੇ ਹਨ।

ਆਮ ਤੌਰ ‘ਤੇ ਦੁਨੀਆ ਵਿੱਚ ਚਾਰ ਮੌਸਮ ਹੁੰਦੇ ਹਨ - ਬਸੰਤ, ਗਰਮੀ, ਪਤਝੜ, ਅਤੇ ਸਰਦੀ, ਜੋ ਕੋ  ਮੁੱਖ ਤੌਰ 'ਤੇ ਧਰਤੀ ਦੇ ਸੂਰਜ ਦੁਆਲੇ ਘੁੰਮਦੇ ਸਮੇਂ ਆਪਣੇ ਧੁਰੇ (Axis) 'ਤੇ ਝੁਕਾਅ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ। ਜਦੋਂ ਕਿ ਦੁਨੀਆਂ ਦੇ ਜ਼ਿਆਦਾਤਰ ਹਿੱਸੇ ਚਾਰ ਮੌਸਮਾਂ ਦਾ ਅਨੁਭਵ ਕਰਦੇ ਹਨ, ਕੁਝ ਗਰਮ ਖੰਡੀ ਖੇਤਰਾਂ (ਮੱਧ ਤੇ ਦੱਖਣੀ ਅਮਰੀਕਾ, ਅਫ਼ਰੀਕਾ, ਮੱਧ ਤੇ ਦੱਖਣੀ-ਪੂਰਬੀ ਏਸ਼ੀਆ ਤੇ ਉੱਤਰੀ ਆਸਟ੍ਰੇਲੀਆ) ਵਿੱਚ ਸਿਰਫ਼ ਗਿੱਲਾ ਅਤੇ ਸੁੱਕਾ ਮੌਸਮ ਹੀ ਹੋ ਸਕਦਾ ਹੈ।


ਪਰ,  ਭਾਰਤ (ਇੰਡੀਆ) ਵਿੱਚ ਰਵਾਇਤੀ ਹਿੰਦੂ ਕਲੰਡਰ ਅਨੁਸਾਰ ਛੇ ਰੁੱਤਾਂ ਮੰਨੀਆਂ ਗਈਆਂ ਹਨ, ਜਿਸਦਾ ਕਾਰਨ ਭਾਰਤ ਦਾ ਜਲਵਾਯੂ (Climate) ਗਰਮ ਖੰਡੀ ਮਾਨਸੂਨ (Tropical Monsoon) ਹੈ, ਅਤੇ ਮੌਸਮ ਖੇਤਰ (Area) ਅਨੁਸਾਰ ਵੱਖ-ਵੱਖ ਹੋ ਸਕਦੇ ਹਨ। ਉਦਾਹਰਣ ਵਜੋਂ, ਭਾਰਤ ਦੇ ਕੇਂਦਰੀ ਅਤੇ ਉੱਤਰੀ ਖੇਤਰ ਗਰਮੀਆਂ ਵਿੱਚ ਭਿਆਨਕ ਗਰਮੀ ਦੀਆਂ ਲਹਿਰਾਂ ਦਾ ਜ਼ੋਰ ਹੁੰਦਾ ਹੈ। ਉੱਤਰ-ਪੂਰਬ ਵਿੱਚ, ਮਾਨਸੂਨ ਤੋਂ ਪਹਿਲਾਂ ਦੇ ਮਹੀਨੇ ਬਹੁਤ ਗਰਮ ਹੋ ਸਕਦੇ ਹਨ, ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਛੇ ਰੁੱਤਾ ਹੇਠ ਲਿਖੀਆਂ ਹਨ:


ਬਸੰਤ ਰੁੱਤ - ਚੇਤ- ਵੈਸਾਖ (Spring)

ਗਿਰੀ ਖੰਮ (ਗਰਮੀ) - ਜੇਠ - ਹਾੜ੍ਹ (Summer)

ਪਾਵਸ (ਵਰਖਾ) - ਸੌਣ- ਭਾਦੋਂ (Monsoon)

ਸਰਦ - ਅੱਸੂ-ਕੱਤਕ (Autumn/Fall)

ਸਿਸੀਅਰ - ਮਘ੍ਹਰ-ਪੋਹ (Pre-Winter)

ਹਿੰਮ ਕਰ - ਮਾਘ੍ਹ-ਫੱਗਣ (Winter)


ਪੰਜਾਬ ਤੇ ਭਾਰਤ (ਇੰਡੀਆ) ਵਿੱਚ ਨਵਾਂ ਸਾਲ ਚੇਤ (ਲੱਗਭੱਗ 13-14 ਮਾਰਚ) ਵਿੱਚ ਸ਼ੁਰੂ ਹੁੰਦਾ ਹੈ। 


ਦੇਸੀ  ਮਹੀਨੇ  Desi Months and Important Indian and Sikh Festivals

ਚੇਤ    March/April (New Year/ Parkas Purab Sri Guru Nanak Dev ji - Actual, Shri Guru Har Rai’s Gur Gaddi Divas / Sikh Environment Day / Martyrdom of Shaheed Bhagat Singh)

ਵੈਸਾਖ April/May (Vaisakhi Festival)

ਜੇਠ    May/June (Shri Guru Arjan Dev ji’s Shahidi Purab)

ਹਾੜ੍ਹ   June/July (Parkash Purab Sri Guru Hargobind ji)

ਸੌਣ    July /August (Monsoon Season / Parkash Sri Guru Harkrishan ji / India / Pakistan Independence Day)

ਭਾਦੋਂ    August/September (First Parkash Divas Sri Guru Granth Sahib ji)

ਅੱਸੂ    September/October (Dussehra / Birthday Shaheed Bhagat Singh)

ਕੱਤਕ  October/November (Diwali - Bandi Chor Divas / Parkas Purab Shri Guru Nanak Dev ji -Traditional)

ਮੱਘ੍ਹਰ  November/December (Shaheedi Shri Guru Tegh Bahadur ji)

ਪੋਹ     December/January (Parkash Purab Sri Guru Gobind Singh ji)

ਮਾਘ੍ਹ   January/February (Maghi Festival - Shaheedi Divas Chali Mukte / Lohri)

ਫੱਗਣ   February/March (Basant Panchami / Holi / Hola-Mohalla)

ਬਾਰਹਾ ਮਾਹਾ  (ਜਾਂ ਬਾਰਾਂਮਾਹ)

ਬਾਰਾਂਮਾਹ ਲੋਕ-ਕਾਵਿ ਦਾ ਇੱਕ ਰੂਪ ਹੈ ਜਿਸ ਵਿੱਚ ਬਿਰਹਾ ਦਾ ਬਿਰਤਾਂਤ ਹੁੰਦਾ ਹੈ। ਆਪਣੇ ਪ੍ਰੀਤਮ ਪਿਆਰੇ ਤੋਂ ਵਿਛੜੀ ਰੂਹ ਦੀਆਂ ਆਹਾਂ, ਤਰਲੇ ਵਿਰਲਾਪ ਤੇ ਦੁੱਖਾਂ ਦਾ ਵਰਣਨ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਵਿੱਚ ਦੋ ਬਾਰਹਾ ਮਾਹਾ ਦਰਜ ਹਨ, ਗੁਰੂ ਨਾਨਕ ਦੇਵ ਜੀ ਦਾ ਰਾਗ ਤੁਖਾਰੀ ਵਿੱਚ ਤੇ ਗੁਰੂ ਅਰਜਨ ਦੇਵ ਜੀ ਦਾ ਰਾਗ ਮਾਝ ਵਿੱਚ, ਜਿਨ੍ਹਾਂ ਵਿੱਚ ਗੁਰੂ ਜੀ ਨੇ ਬਾਰਾਂ ਮਹੀਨਿਆਂ ਵਿੱਚ ਵਾਹਿਗੁਰੂ ਦੇ ਨਾਲ਼ ਮਿਲਣ ਦੀ ਤਾਂਘ ਨੂੰ ਵਰਣਨ ਕੀਤਾ ਹੈ। ਇਹ ਵੀ ਨੋਟ ਕਰਨ ਵਾਲ਼ੀ ਗੱਲ ਹੈ ਕਿ ਪੁਰਾਤਨ ਭਾਰਤ ਵਿੱਚ ਅਖੌਤੀ ਪੜ੍ਹੇ-ਲਿਖੇ ਲੋਕ (ਪੰਡਿਤ) ਆਮ ਲੋਕਾਂ, ਜਿਨ੍ਹਾਂ ਨੂੰ ਪੜ੍ਹਨਾ ਨਹੀਂ ਸੀ ਆਉਂਦਾ, ਨੂੰ ਮਹੀਨੇ ਦਾ ਨਾਮ ਨਹੀਂ ਸਨ ਦੱਸਦੇ ਜਾਂ ਪੈਸੇ ਲੈ ਕੇ ਦੱਸਦੇ ਸਨ, ਤੇ ਉਨ੍ਹਾਂ ਨੂੰ ਕਰਮ-ਕਾਂਡਾਂ (ਤੀਰਥਾਂ ‘ਤੇ ਇਸ਼ਨਾਨ ਕਰਨਾ, ਵਰਤ ਰਖਣੇ, ਦਾਨ ਕਰਨਾ ਆਦਿ) ਨੂੰ ਅਪਨਾਉਣ ‘ਤੇ ਜ਼ੋਰ ਦਿੰਦੇ ਸਨ। ਇਸ ਕਰਕੇ ਗੁਰੂ ਜੀ ਨੇ ਦੇਸੀ ਮਹੀਨੇ ਦੇ ਆਰੰਭ (ਸੰਗਰਾਂਦ ਦੇ ਸਮੇਂ) ਵਿੱਚ ਨਵੇਂ ਮਹੀਨੇ ਨਾਲ਼ ਸੰਬੰਧਿਤ  ਬਾਰਹਾ ਮਾਹਾ ਬਾਣੀ ਦਾ ਪਾਠ ਕਰਨ ਦੀ ਰਵਾਇਤ ਸ਼ੁਰੂ ਕੀਤੀ ਤਾਂ ਜੋ ਸਿੱਖ-ਸੰਗਤ ਨੂੰ ਮਹੀਨੇ ਦਾ ਨਾਮ ਜਾਣਨ ਲਈ ਕਿਸੇ ਹੋਰ ਬੰਦੇ ਦੀ ਲੋੜ ਨਾ ਪਵੇ ਤੇ ਉਹ ਕਰਮ-ਕਾਂਡ ਕਰਨ ਦੀ ਬਜਾਇ ਮਹੀਨੇ ਦੀ ਸ਼ੁਰੂਆਤ ਬਾਰਹਾ ਮਾਹਾ ਦੀ ਬਾਣੀ ਦਾ ਪਾਠ ਸੁਣ ਕੇ ਕਰਨ। 


ਹਵਾਲੇ (References):

https://courses.edx.org/assets/courseware/v1/cf3180cf993a86b88730cc927cda23a6/asset-v1:ASUx+AST111x+2171B+type@asset+block/AST111CourseSyllabus_SpringB2017.pdf