ਮਾਂ ਬੋਲੀ ਪੰਜਾਬੀ Mother Tongue Punjabi

ਮਾਂ ਬੋਲੀ ਪੰਜਾਬੀ

ਆਓ, ਆਪਣੀ ਮਾਂ ਬੋਲੀ ਪੰਜਾਬੀ,

ਪੜ੍ਹੀਏ ਤੇ ਪੜ੍ਹਾਈਏ !

ਜਿਸ ਵਿੱਚ ਰਚੀ ਗੁਰੂਆਂ ਪੀਰਾਂ ਦੀ ਬਾਣੀ,

ਸੁਣੀਏ ਤੇ ਸੁਣਾਈਏ !

ਉਸ ਬਾਣੀ ਤੋਂ ਚਾਨਣ ਲੈ ਕੇ

ਤਾਰੀਕੀ ਨੂੰ ਦੂਰ ਭਜਾਈਏ !

ਮਾਖਿਓਂ ਮਿੱਠੀ ਹੈ ਇਹ ਬੋਲੀ

ਇਸਨੂੰ ਦਿਲ ਤੋਂ ਨਾਂ ਭੁਲਾਈਏ !

ਆਪਣੀ ਬੋਲੀ ਆਪਣਾ ਵਿਰਸਾ

ਬੱਚਿਆਂ ਦੀ ਝੋਲੀ ਵਿੱਚ ਪਾਈਏ।

ਮਾਂ ਦੇ ਮਿੱਠੇ ਬੋਲਾਂ ਨਾਲ

ਜੀਵਨ ਨੂੰ ਰਸ ਭਰਾ ਬਣਾਈਏ!

*

ਪਰਦੇਸ ਜੇ ਅਸੀਂ ਆ ਬੈਠੇ ਹਾਂ

ਪਰਦੇਸ ਦੇ ਵਿੱਚ ਵੀ ਦੇਸ ਵਸਾਈਏ!

ਪਰਦੇਸ ਜੇ ਅਸੀਂ ਆ ਬੈਠੇ ਹਾਂ

ਪਰਦੇਸ ਦੇ ਵਿੱਚ ਪੰਜਾਬ ਵਸਾਈਏ!

ਮਾਂ ਦੇ ਮਿੱਠੇ ਬੋਲਾਂ ਨਾਲ

ਜੀਵਨ ਨੂੰ ਰਸ ਭਰਾ ਬਣਾਈਏ!

-ਅਮਨਦੀਪ ਸਿੰਘ