Jeevan di Buniaad ਜੀਵਨ ਦੀ ਬੁਨਿਆਦ

ਪਰਬਤ ਤੇ ਪੈਂਦੀ ਬਰਫ਼

ਪਿਘਲ ਪਿਘਲ ਹੈ ਜਾਂਦੀ

ਵਲ ਖਾਂਦੀ ਨਦੀ ਬਣ

ਸਾਗਰ ਵਿੱਚ ਹੈ ਜਾ ਸਮਾਂਦੀ

ਸਵੇਰ ਹੁੰਦਿਆਂ ਹੀ

ਸੂਰਜ ਦੀ ਰੌਸ਼ਨੀ

ਸਾਗਰ ਦੀਆਂ ਲਹਿਰਾਂ 'ਚ

ਰਚ ਹੈ ਜਾਂਦੀ

ਸਾਗਰ ਦੀ ਰੇਤ ਦੇ

ਇੱਕ ਕਤਰੇ ਨਾਲ ਮਿਲ

ਇੱਕ ਮੋਤੀ ਹੈ ਬਣ ਜਾਂਦੀ

ਇਹ ਹੀ ਜੀਵਨ ਦੀ ਬੁਨਿਆਦ ਹੈ !

ਜੀਵਤ ਸੁਰਾਂ ਨਾਲ ਭਰੀ

ਸ੍ਰਿਸ਼ਟੀ ਦਾ ਆਦਿ ਹੈ !