This Land ਇਹ ਧਰਤੀ

ਇਹ ਧਰਤੀ ਤੇਰੀ ਧਰਤੀ

ਇਹ ਧਰਤੀ ਮੇਰੀ ਧਰਤੀ

ਇਹ ਧਰਤੀ ਸਭ ਦੀ ਧਰਤੀ

ਇਹ ਧਰਤੀ ਬਣੀ ਹੈ ਤੇਰੇ ਮੇਰੇ ਲਈ ...

ਦੇਸ ਗਾਹਿਆ, ਪਰਦੇਸ ਵੀ ਗਾਹਿਆ

ਇਸਦੇ ਵਰਗਾ ਹੋਰ ਨਾ ਕੋਈ

ਖੇਤਾਂ ਦੀ ਹਰਿਆਲੀ ਤੇ

ਮਿੱਟੀ ਦੀ ਖੁਸ਼ਬੋ, ਕਿਧਰੇ ਹੋਰ ਨਾ ਕੋਈ

ਇਸਦੇ ਉੱਚੇ ਪਰਬਤ ਸੋਹਣੇ

ਨਦੀਆਂ ਅਤੇ ਝਰਨੇ ਸੋਹਣੇ

ਦਿਲ ਵਿੱਚ ਜਗ੍ਹਾ ਬਣਾਵਣ ਵਾਲੇ

ਇਸ ਧਰਤੀ ਦੇ ਵਾਸੀ ਸੋਹਣੇ

ਆਓ ਇਸ ਨੂੰ ਪਾਕ ਰੱਖੀਏ

ਸ਼ਾਲਾ! ਇਸਨੂੰ ਤਾਪ ਨਾ ਹੋਵੇ

ਕੋਈ ਵੀ ਜੀਵ ਦੁੱਖਾਂ ਦੇ ਨਾਲ

ਫੇਰ ਕਦੇ ਵੀ ਨਾ ਰੋਵੇ!

-ਅਮਨਦੀਪ ਸਿੰਘ