Sikh Music ਗੁਰਮਤਿ ਸੰਗੀਤ

ਸਿੱਖ ਗੁਰੂ ਸਾਹਿਬਾਨ ਦਾ ਗੁਰਮਤਿ ਸੰਗੀਤ ਨੂੰ ਯੋਗਦਾਨ 

ਗੁਰੂ ਨਾਨਕ ਦੇਵ ਜੀ            

ਰਬਾਬ - ਜੋ ਕਿ ਭਾਈ ਮਰਦਾਨਾ ਜੀ ਵਜਾਉਂਦੇ ਸਨ। ਇਹ ਗੁਰਮਤਿ ਸੰਗੀਤ ਦੀ ਸ਼ੁਰੂਆਤ ਸੀ, ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਸਨ, ਭਾਈ ਮਰਦਾਨਾ ਤੇ ਰਬਾਬ ਵੀ ਛਾਂ ਵਾਂਗ ਉਹਨਾਂ ਦੇ ਨਾਲ਼ ਜਾਂਦੇ ਸਨ।

ਗੁਰੂ ਅੰਗਦ ਦੇਵ ਜੀ 

ਗੁਰਮੁਖੀ ਲਿਪੀ ਤੇ ਰਬਾਬ ਪ੍ਰਚਲਿਤ ਕੀਤੇ। 

ਗੁਰੂ ਅਮਰਦਾਸ ਜੀ 


ਅਨੰਦੁ ਸਾਹਿਬ - ਰਾਗ ਰਾਮਕਲੀ ਵਿੱਚ ਰਚਿਤ ਬਾਣੀ ਜਿਸਦਾ ਸਿਮਰਨ ਕਰਨ ਨਾਲ਼ ਮਨ ਨੂੰ ਆਤਮਿਕ ਅਨੰਦ ਮਿਲ਼ਦਾ ਹੈ। 


ਗੁਰੂ ਰਾਮਦਾਸ ਜੀ 


ਪੜਤਾਲ - ਸ਼ਬਦ/ਬੰਦਿਸ਼ ਨੂੰ ਵੱਖ ਵੱਖ ਤਾਲਾਂ ਵਿੱਚ ਗਾਇਨ ਕਰਨਾ। ਇੱਕ ਸ਼ਬਦ ਗਾਉਂਦੇ ਹੋਏ,  ਇੱਕ ਤਾਲ ਤੋਂ ਬਦਲ ਕੇ ਦੂਸਰੇ ਤਾਲ ਵਿੱਚ, ਤੇ ਦੂਸਰੇ ਤੋਂ ਤੀਸਰੇ ਵਿੱਚ ਪ੍ਰਵੇਸ਼ ਕਰ ਜਾਣਾ ਜਾਂ ਇੱਕ ਤਾਲ ਤੋਂ ਦੂਸਰੇ ਤਾਲ ਵਿੱਚ ਪਰਤ ਜਾਣਾ। ਸ਼ਬਦ ਓਹੀ ਰਹਿੰਦਾ ਹੈ, ਪਰ ਤਾਲ ਬਦਲਦੇ ਰਹਿੰਦੇ ਹਨ।


ਗੁਰੂ ਅਰਜਨ ਦੇਵ ਜੀ 

ਸਰੰਦਾ, ਜੋ ਕਿ ਇੱਕ ਤੰਤੀ ਸਾਜ਼ ਜਾ ਬਣਾਇਆ। 

ਜੋੜੀ, ਜਿਸ ਨੂੰ ਕਿ ਜੋੜੀ ਪਖਾਵਜ ਵੀ ਕਹਿੰਦੇ ਹਨ, ਗੁਰੂ ਜੀ ਦੀ ਹਜ਼ੂਰੀ ਵਿਚ ਉਹਨਾਂ ਦੇ ਦੋ ਸਿੱਖਾਂ ਸੱਤਾ ਤੇ ਬਲਵੰਡ ਨੇ ਬਣਾਈ। 

ਸਰੰਦਾ 

ਜੋੜੀ 

ਗੁਰੂ ਹਰਗੋਬਿੰਦ ਜੀ 


ਨਗਾਰਾ, ਢੱਡ ਤੇ ਸਾਰੰਗੀ ਨਾਲ਼ ਵਾਰਾਂ ਗਾਇਨ ਕਰਨ ਦੀ ਪ੍ਰਥਾ ਸ਼ੁਰੂ ਕਰਵਾਈ। ਢੱਡ ਸਾਰੰਗੀ ਨਾਲ਼ ਗਾਈਆਂ ਢਾਡੀ ਵਾਰਾਂ, ਸੂਰਵੀਰਾਂ ਦੀ ਮਹਿਮਾ ਦਾ ਗਾਇਨ ਕਰਦਿਆਂ ਲੋਕ ਮਨ ਵਿੱਚ ਅਣਖ ਤੇ ਵੀਰਤਾ ਪੈਦਾ ਕਰਦੀਆਂ ਹਨ। 


ਗੁਰੂ ਹਰਿ ਰਾਏ ਜੀ


ਸਾਰੰਗੀ ਪ੍ਰਚਲਿਤ ਕਰਵਾਈ।


ਗੁਰੂ ਹਰਕ੍ਰਿਸ਼ਨ ਜੀ


“ਸਰਬ ਰੋਗ ਕਾ ਅਉਖਦੁ ਨਾਮੁ ॥” ਦੇ ਮਹਾਂਵਾਕ ਅਨੁਸਾਰ ਗੁਰਬਾਣੀ ਸਿਮਰਨ ਦੇ ਨਾਲ਼ ਮਨੁੱਖੀ ਸਰੀਰ ਤੇ ਮਨ ਦੇ ਦੁੱਖ ਦੂਰ ਕਰਨ ਦਾ ਪ੍ਰਚਲਨ ਕੀਤਾ। 

ਗੁਰੂ ਤੇਗ਼ ਬਹਾਦਰ ਜੀ


ਰਾਗ ਜੈਜਾਵੰਤੀ ਪ੍ਰਚਲਿਤ ਕੀਤਾ।


ਗੁਰੂ ਗੋਬਿੰਦ ਸਿੰਘ ਜੀ 


ਤਾਊਸ (ਫ਼ਾਰਸੀ ਵਿੱਚ ਮੋਰ), ਦਿਲਰੁਬਾ (ਤਾਊਸ ਤੋਂ ਥੋੜਾ ਛੋਟਾ, ਇਹ ਸਿਤਾਰ ਤੇ ਸਾਰੰਗੀ ਦਾ ਮੇਲ ਹੈ)