General Knowledge ਗਿਆਨ ਸ੍ਰੋਤ  

ਚੈਨਲ ਬਦਲੋ  Changing the Channel

ਇੰਗਲੈਂਡ ਤੇ ਫਰਾਂਸ ਉਸਨੂੰ ਕੀ ਕਹਿੰਦੇ ਹਨ ਜੋ ਪਾਣੀ (ਸਮੁੰਦਰ) ਉਹਨਾਂ ਨੂੰ ਅਲੱਗ ਕਰਦੇ ਹਨ?

What do France and England call the body of water that separated them?

ਇੰਗਲੈਂਡ ਵਿੱਚ ਉਸਨੂੰ 'ਇੰਗਲਿਸ਼ ਚੈਨਲ' ਤੇ ਫਰਾਂਸ  ਵਿੱਚ 'ਲਾ ਮੋਅਸ਼' (La Manche) ਆਖਦੇ ਹਨ, ਜਿਸਦਾ ਮਤਲਬ ਆਸਤੀਨ ਹੈ। ਪਰ ਜਿਨ੍ਹਾਂ ਲੋਕਾਂ ਨੇ ਇਸਨੂੰ ਤੈਰ ਕੇ ਪਾਰ ਕੀਤਾ ਹੋ ਇਸਨੂੰ 'ਬਹੁਤ ਠੰਡਾ' ਦੱਸਦੇ ਹਨ। ਇਹ 21 ਕਿਲੋਮੀਟਰ ਲੰਬਾ ਹੈ।

People in England call it - "The English Channel". People in France call it - "La Manche", which means the "the sleeve." People who swim all 21 miles call it - "really cold!"

ਜੇਲ੍ਹ ਤੋਂ ਰਾਜ-ਭਵਨ ਤੱਕ From Prison to Presidency 

ਸਾਊਥ ਅਫ਼ਰੀਕਾ ਦਾ ਪਹਿਲਾ ਲੋਕਤੰਤਰਿਕ ਤਰੀਕੇ ਨਾਲ਼ ਬਣਿਆ ਰਾਸ਼ਟਰਪਤੀ ਕੌਣ ਸੀ, ਤੇ ਉਸਨੇ 26 ਸਾਲ ਜੇਲ੍ਹ ਵਿੱਚ ਕਿਓਂ ਗੁਜ਼ਰੇ ਸੀ?

Who was the first democratically-elected president of South Africa, and why did he spend 26 years in prison? 

1964 ਵਿੱਚ ਨੈਲਸਨ ਮੰਡੇਲਾ ਨੂੰ ਉਸ ਵਕਤ ਦੀ ਗੋਰੀ ਨਸਲਵਾਦੀ ਸਰਕਾਰ ਦੇ ਖ਼ਿਲਾਫ਼ ਗੁਰਿੱਲਾ ਜੰਗ ਕਰਨ ਦੇ ਦੋਸ਼ ਵਿੱਚ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਜੇਲ੍ਹ ਵਿੱਚ ਉਸਦੀ ਸਾਖ ਲੋਕਾਂ ਵਿੱਚ ਹੋਰ ਉੱਚੀ ਹੋ ਗਈ, ਤੇ ਛੇਤੀਂ ਹੀ ਜੇਲ੍ਹ 'ਚੋਂ ਬਾਹਰ ਆਉਣ ਤੋਂ ਬਾਅਦ 1990 ਵਿੱਚ ਉਹ ਚੋਣਾਂ ਵਿੱਚ ਜਿੱਤ ਕੇ ਆਪਣੇ ਦੇਸ਼  ਦਾ ਮੋਹਰੀ ਬਣਿਆ। 

In 1964, Nelson Mandela was imprisoned for conducting guerilla sabotage campaigns against the all-white apartheid government. His reputation grew in jail, and soon after his release in 1990, he was elected to lead his country. 

ਸਫਿੰਕਸ - ਇੱਕ ਬੁਝਾਰਤ Sphinx - A Riddle 

ਸਫਿੰਕਸ ਦੇ ਵਾਰੇ ਵਿੱਚ ਤੁਸੀਂ ਕੀ ਜਾਣਦੇ ਹੋ?

What do you know about Sphinx?

ਯੂਨਾਨੀ ਇਤਿਹਾਸ ਦੇ ਵਿੱਚ ਸਫਿੰਕਸ ਦੀ (Sphinx - ਮਾਦਾਸਿੰਘ - ਇੱਕ ਕਾਲਪਨਿਕ ਜਾਨਵਰ ਜਿਸਦਾ ਮੁੱਖ ਇਸਤਰੀ ਦਾ ਤੇ ਸਰੀਰ ਸ਼ੇਰ ਦਾ ਹੁੰਦਾ ਹੈ) ਇੱਕ ਪ੍ਰਸਿੱਧ ਬੁਝਾਰਤ ਆਉਂਦੀ ਹੈ, ਜਿਸਨੂੰ ਸਫੋਕਲਿਜ਼ (Sophocles) ਨੇ ਆਪਣੇ ਨਾਟਕ ਰਾਜਾ ਇਡੀਪਸ (Oedipus the King) ਵਿੱਚ ਲਿਖਿਆ ਹੈ।


ਰਾਜਾ ਇਡੀਪਸ, ਜਦੋਂ ਸਫਿੰਕਸਦੇ ਸਾਹਮਣੇ ਪੁੱਜਦਾ ਹੈ ਤਾਂ ਸਫਿੰਕਸ ਉਸਨੂੰ ਪੁੱਛਦਾ ਹੈ, "ਉਹ ਕਿਹੜਾ ਜੀਵ ਹੈ, ਜਿਸਦੀਆਂ ਸਵੇਰ ਵੇਲ਼ੇ ਚਾਰ, ਦੁਪਹਿਰ ਵੇਲ਼ੇ ਦੋ ਤੇ ਸ਼ਾਮ ਵੇਲ਼ੇ ਤਿੰਨ ਲੱਤਾ ਹੁੰਦੀਆਂ ਹਨ। ਇਸਦਾ ਉੱਤਰ ਹੈ, ਇੱਕ ਮਨੁੱਖ: ਜੋ ਬਚਪਨ ਵਿੱਚ ਰੀਂਘਦਾ ਹੈ, ਜਵਾਨੀ ਵਿੱਚ ਤੁਰਦਾ ਹੈ ਤੇ ਬੁਢਾਪੇ ਵਿੱਚ ਸੋਟੀ ਨਾਲ਼ ਚੱਲਦਾ ਹੈ। ਡਰਾਉਣੀ ਗੱਲ ਇਹ ਹੈ ਸਹੀ ਉੱਤਰ ਨਾ ਦੇਣ ਤੇ ਸਫਿੰਕਸ ਬੰਦੇ ਨੂੰ ਕੱਚਾ ਖਾ ਜਾਂਦਾ ਹੈ। 

ਰਸ ਵਿਦਿਆ Alchemy

ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਾਸ਼ ਨੂੰ ਊਰਜਾ ਤੇ ਕਾਰਬਨ ਡਾਈਆਕਸਾਈਡ ਨੂੰ ਕਿਸ ਵਿੱਚ ਤਬਦੀਲ ਕਰਦਾ ਹੈ?

Photosynthesis turns light into energy and carbon dioxide into what?

Sugar. That's a pretty good deal for a plant: energy and sugar rush for just sitting outside in the sun?

ਸ਼ੱਕਰ। ਇਹ ਇੱਕ ਪੌਦੇ ਲਈ ਬਹੁਤ ਵਧੀਆ ਸੌਦਾ ਹੈ - ਊਰਜਾ ਤੇ ਮਿਠਾਸ, ਸਿਰਫ਼ ਧੁੱਪ ਦੇ ਵਿੱਚ ਖੜਨ ਲਈ।

ਹਰਿਤਲਵਕ ਦਾ ਝੌਂਕਾ Blast from the plast

ਇੱਕ ਪੌਦੇ ਦੇ ਸੈੱਲ ਪ੍ਰਕਾਸ਼ ਨੂੰ ਊਰਜਾ ਵਿੱਚ ਕਿਵੇਂ ਤਬਦੀਲ ਕਰਦੇ ਹਨ? ਇਸ ਕਿਰਿਆ ਨੂੰ ਕੀ ਕਹਿੰਦੇ ਹਨ?

How do plant cells turn sunlight into energy? What do we call their solar panels?

ਕਲੋਰੋਪਲਾਸਟ ਜਾਂ ਹਰਿਤਲਵਕ ਦੀ ਸਹਾਇਤਾ ਨਾਲ਼ ਇੱਕ ਪੌਦੇ ਦੇ ਸੈੱਲ ਪ੍ਰਕਾਸ਼ ਨੂੰ ਊਰਜਾ ਵਿੱਚ ਕਿਵੇਂ ਤਬਦੀਲ ਕਰਦੇ ਹਨ, ਤੇ ਇਸ ਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ। 

The process of converting light into energy is called photosynthesis and the solar panels are called chloroplasts.

ਗੱਡੀ ਚਲਾਓ Do the Locomotion

ਜਦੋਂ ਪਾਣੀ ਦਾ ਤਾਪਮਾਨ ਵਧਦਾ ਹੈ, ਤਾਂ ਇਸਦੇ ਅਣੂਆਂ ਤੇ ਕਣਾਂ ਦੀ ਗਤੀਵਿਧੀ ਨਾਲ਼ ਪੈਦਾ ਊਰਜਾ ਪੈਦਾ ਹੁੰਦੀ ਹੈ। ਰੇਲ ਗੱਡੀ ਨੂੰ ਕਿ ਤਰ੍ਹਾਂ ਦੀ ਊਰਜਾ ਚਲਾਉਂਦੀ ਹੈ। 

When the water's temperature goes up, the energy of motion of its atoms and molecules increases. What kind of energy is powering the locomotive train?

It is thermal energy that powers the locomotive.

ਰੇਲ ਗੱਡੀ ਨੂੰ ਥਰਮਲ ਊਰਜਾ ਚਲਾਉਂਦੀ  ਹੈ।

ਘੁੰਮ ਕੇ ਪਾਉਂਦੇ ਫੇਰੀਆਂ What goes around, comes around

The atmosphere, biosphere, hydrosphere, and lithosphere each refer to a different aspect of life on earth. The atmosphere involves everything in the air. What about the other three?

ਵਾਯੂਮੰਡਲ, ਜੀਵਮੰਡਲ, ਜਲਮੰਡਲ, ਤੇ ਥਲਮੰਡਲ ਸਭ ਧਰਤੀ ਤੇ ਜੀਵਨ ਦੇ ਅੱਲਗ-ਅੱਲਗ ਪਹਿਲੂਆਂ ਨੂੰ ਦਰਸਾਉਂਦੇ ਹਨ। ਵਾਯੂਮੰਡਲ ਧਰਤੀ ਦੇ ਉੱਪਰ ਵਾਯੂ (ਹਵਾ), ਗੈਸਾਂ ਤੇ ਹੋਰ ਪਦਾਰਥਾਂ ਦੇ ਘੇਰੇ ਨੂੰ ਕਹਿਣੇ ਹਨ। ਬਾਕੀ ਤਿੰਨੇ ਮੰਡਲਾਂ ਨੂੰ ਦੇ ਕੀ ਕੰਮ ਹਨ?

ਧਰਤੀ ਦੇ ਚਾਰੇ ਪਾਸੇ 30 ਕਿਲੋਮੀਟਰ ਮੋਟੀ ਵਾਯੂ, ਜਲ, ਸਥਲ ਤੇ ਜੈਵਕ ਪਰਤ ਹੁੰਦੀ ਹੈ ਜੋ ਇਸਨੂੰ ਰਹਿਣ ਦੇ ਅਨੁਕੂਲ ਬਣਾਉਂਦੀ ਹੈ। 

ਜੀਵਮੰਡਲ ਧਰਤੀ ਦੇ ਹਰ ਇੱਕ ਹਿੱਸੇ ਨੂੰ ਕਹਿੰਦੇ ਹਨ, ਜਿੱਥੇ ਜੀਵਨ ਹੁੰਦਾ ਹੈ। 

ਜਲਮੰਡਲ ਤੋਂ ਭਾਵ ਉਹ ਪਰਤ ਜੋ ਧਰਤੀ ਦੀ ਸਤਿਹ 'ਤੇ ਮਹਾਂਸਾਗਰਾਂ, ਝੀਲਾਂ, ਨਦੀਆਂ ਆਦਿ ਦੇ ਰੂਪ ਵਿੱਚ ਫੈਲੀ ਹੋਈ ਹੈ। 

ਥਲਮੰਡਲ ਭੂਗੋਲ ਵਿੱਚ ਕਿਸੇ ਪਥਰੀਲੇ ਗ੍ਰਹਿ ਜਾਂ ਕੁਦਰਤੀ ਉਪਗ੍ਰਹਿ ਦੀ ਸਭ ਤੋਂ ਉੱਪਰਲੀ ਪਥਰੀਲੀ ਜਾਂ ਚਟਾਨਾਂ ਦੀ ਪਰਤ ਨੂੰ ਕਹਿੰਦੇ ਹਨ। ਧਰਤੀ 'ਤੇ ਇਸ ਵਿੱਚ ਪੇਪੜੀ (crust), ਤੇ ਭੂਪਰਾਵਾਰ (ਮੈਂਟਲ) ਦੀ ਸਭ ਤੋਂ ਉਪਰਲੀ ਪਰਤ ਸ਼ਾਮਿਲ ਹੈ, ਜੋ ਕਈ ਟੁਕੜਿਆਂ ਵਿੱਚ ਵੰਡੀ ਹੋਈ ਹੈ ਤੇ ਉਨ੍ਹਾਂ ਟੁਕੜਿਆਂ ਨੂੰ ਪਲੇਟ ਕਿਹਾ ਜਾਂਦਾ ਹੈ। 

ਇਹ ਸਾਰੇ ਮੰਡਲ ਮਿਲ਼ ਕੇ ਭੂ-ਮੰਡਲ (Geosphere) ਬਣਾਉਂਦੇ ਹਨ। 

The biosphere refers to every part of the planet where life occurs.

The hydrosphere refers to every part of the planet that's filled with water.

The lithosphere refers to the planet's crust and some of its mantle.

Together with the atmosphere, it is called the geosphere.

ਕੋਣ ਮਾਪਕ ਦੀ ਖਿੱਚ Protractor Pull 

ਜਦੋਂ ਤੁਸੀਂ ਕੋਈ ਕੋਣ ਮਾਪਣ ਦੇ ਮੂਡ ਵਿੱਚ ਹੁੰਦੇ ਹੋ, ਤਾਂ ਕੋਣ ਮਾਪਕ ਦਾ ਕੇਂਦਰ ਕਿੱਥੇ ਹੁੰਦਾ ਹੈ?

Whenever you are in the mood to measure an angle, where does the center of the protractor go?

ਕੋਣ ਮਾਪਕ ਦਾ ਕੇਂਦਰ ਵਰਟੈਕਸ 'ਤੇ ਹੁੰਦਾ ਹੈ। ਲਾਤੀਨੀ ਭਾਸ਼ਾ ਵਿੱਚ ਵਰਟੈਕਸ ਉਸਨੂੰ ਕਹਿੰਦੇ ਹਨ, ਜਿੱਥੇ ਦੋ ਲਾਈਨਾਂ ਮਿਲਦੀਆਂ ਹਨ। 

At the vertex of the angle. Vertex is what Latin speakers called the place where two lines meet.

ਖਤਰਨਾਕ, ਪਰ ਅਕਰਸ਼ਕ Shocking, yet attractive

ਰੇਡੀਓ ਤਰੰਗਾਂ, ਪ੍ਰਕਾਸ਼ ਤਰੰਗਾਂ, ਐਕਸ ਰੇ, ਤੇ ਅਵਰਕਤ (infrared) ਰਿਮੋਟ ਨਾਲ਼ ਗਰਾਜ ਦਾ ਦਰਵਾਜ਼ਾ ਖੋਲ੍ਹਣ ਵਾਲੀਆਂ, ਜਾਂ ਟੀਵੀ ਰਿਮੋਟ ਦੀਆਂ ਤਰੰਗਾਂ ਕਿਹੜੇ ਸਪੈਕਟ੍ਰਮ ਦਾ ਹਿੱਸਾ ਹਨ?

Radio waves, light waves, x-rays, and infrared garage door openers and TV remotes are all part of what spectrum?

ਇਹ ਸਭ ਤਰੰਗਾਂ ਇਲੈਕਟ੍ਰੋ-ਮੈਗਨੈਟਿਕ ਸਪੈਕਟ੍ਰਮ ਦਾ ਹਿੱਸਾ ਹਨ। 

Electromagnetic spectrum. From gamma rays at the high end to ELF (Extremely Low Frequency) power lines at the low, all these waves are members of the electromagnetic spectrum.

ਤਰੰਗ ਫੜਨਾ Catch a Wave

ਸਰਫ਼ਰ ਤੋਂ ਇਲਾਵਾ ਤਰੰਗਾਂ ਹੋਰ ਕੀ ਕੁੱਝ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦੀਆਂ ਹਨ?

Besides surfers, what do waves carry from place to place?

ਤਰੰਗਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਊਰਜਾ ਲੈ ਕੇ ਜਾਂਦੀਆਂ ਹਨ - ਜਿਵੇਂ ਕਿ ਧੁਨੀ, ਪ੍ਰਕਾਸ਼, ਬਿਜਲੀ, ਆਦਿ। 

Waves carry energy from place to place, including sound, light, electricity, etc.

ਕਿਰਪਾ ਕਰਕੇ ਜਾਣਕਾਰੀ ਦਿਓ Information, Please

ਇੱਕ ਜੀਵ ਦੀ DNA ਲੜੀ ਵਿੱਚ ਨਿਰਦੇਸ਼ ਸੰਕੇਤ ਹੁੰਦੇ ਹਨ, ਉਸ ਨੀਲੀ ਰੂਪਰੇਖਾ ਦਾ ਅਸਧਾਰਣ ਨਾਮ ਕੀ ਹੈ?

An organism’s DNA sequence has a set of instructions encoded in it. What is the common name of this uncommonly unique “blueprint”?

ਜੀਨ ਜਾਂ ਵੰਸ਼ਾਣੁ 

Genes

ਅਨੁਵੰਸ਼ਕ ਬਦਲ ਦਾ ਹਮਲਾ Attack of the genetically varied

ਕਿਹੜੇ ਦੋ ਮੁਖ ਕਾਰਨ ਅਨੁਵੰਸ਼ਕ ਬਦਲ ਨੂੰ ਪ੍ਰਭਾਵਿਤ ਕਰਦੇ ਹਨ ?

What two factors affect genetic variation?

ਯੌਨ ਪ੍ਰਜਨਣ ਤੇ ਪਰਿਵਰਤਨ। ਪਹਿਲਾ ਬਦਲਾ ਹੌਲੀ ਹੌਲੀ ਲਿਆਉਂਦਾ ਹੈ ਤੇ ਦੂਸਰਾ ਇੱਕਦਮ, ਜੋ ਕਿ ਅਚਾਨਕ ਨਵੇਂ ਲੱਛਣ ਪੈਦਾ ਕਰਦਾ ਹੈ। ਜਿਵੇਂ ਕਿ ਇੱਕ ਵਿਸ਼ਾਣੂ (ਵਾਇਰਸ) ਵਿੱਚ ਇੱਕ ਦਮ ਪਰਿਵਰਤਨ ਆ ਜਾਂਦਾ ਹੈ - ਜਦੋਂ ਵਿਸ਼ਾਣੂ ਦੁੱਗਣੇ ਹੁੰਦੇ ਹਨ, ਤਾਂ ਉਹਨਾਂ ਦੀ ਨਵੀਂ ਕਾਪੀ ਦੇ DNA ਜਾਂ RNA ਵਿੱਚ ਕੁੱਝ ਬਦਲਾਅ ਹੁੰਦੇ ਹਨ, ਜਿਨ੍ਹਾਂ ਨੂੰ ਪਰਿਵਰਤਨ ਕਹਿੰਦੇ ਹਨ। ਜਦੋਂ ਉਸ ਵਿਸ਼ਾਣੂ ਦੇ ਕਾਫ਼ੀ ਸਾਰੇ ਪਰਿਵਰਤਨ ਹੋ ਜਾਂਦੇ ਹਨ ਤਾਂ ਉਸਨੂੰ ਵੱਖਰੀ ਕਿਸਮ ਕਹਿੰਦੇ ਹਨ। 

Sexual reproduction and mutation. The first introduces changes slowly. The second occurs immediately, leading to unexpected new features. Mutations in the virus - when a virus replicates, and the end copy has differences (in DNA or RNA), those differences are mutations. When you accumulate enough mutations you get a variant.

ਮਹਾਂ ਖਰਚੀਲਾ Heavyweight spender

ਜੇ 150 ਪੈਨੀਆਂ ਦਾ ਭਾਰ ਇੱਕ ਪੌਂਡ ਹੋਵੇ, ਤਾਂ ਇੱਕ ਕਿਲੋਗ੍ਰਾਮ ਪੈਨੀਆਂ ਕਿੰਨੇ ਡਾਲਰ ਹੋਣਗੀਆਂ?

If 150 pennies weigh a pound, how much money is a kilogram or pennies worth?

ਇੱਕ ਕਿਲੋਗ੍ਰਾਮ 2.204 ਪੌਂਡ ਦੇ ਬਰਾਬਰ ਹੁੰਦਾ ਹੈ। ਇਸ ਕਰਕੇ ਤੁਹਾਡੇ ਕੋਲ਼ 3.30 ਡਾਲਰ ਹੋਣਗੇ, ਪਰ ਉਹਨਾਂ ਨੂੰ ਕਿਤੇ ਇੱਕ ਦੁਕਾਨ ਤੇ ਹੀ ਨਾ ਖਰਚ ਦੇਣਾ!

A kilogram equals 2.204 pounds. You‘ve got about $3.30. Don’t spend it all in one place.

ਨਾਜ਼ੁਕ ਪਿੰਡਾ Critical mass

ਪੁੰਜ ਵੇਗ ਮਿਲ਼ ਕੇ ਕੀ ਬਣਦਾ ਹੈ?

Mass velocity equals what? 

ਆਵੇਗ Momentum 

ਗੁਪਤ ਪਹਿਚਾਣ Secret identity

ਪਿਰਿਓਡਿਕ ਟੇਬਲ ਦੇ ਉਪਰਲੇ ਤੱਤਾਂ ਵਿੱਚਲੇ ਤੱਤ ਮਿਲਕੇ ਇੱਕ ਆਮ ਅੰਗਰੇਜ਼ੀ ਨਾਮ ਬਣਾਉਂਦੇ ਹਨ? ਉਹ ਕਿਹੜਾ ਨਾਮ ਹੈ। 

Toward the top of the periodic table of elements, three consecutive elements combine their initials to spell a common English name. Which elements are those?

ਉਹ ਨਾਮ ਕਲਾਰਕ ਹੈ। 

ClArk is the name. Chlorine (Cl), Argon (Ar), and Potassium (K). Many have wondered why potassium is represented with a K, but we just report the facts.

ਜੋਟੀਦਾਰ Pairing off

ਅਰਧਸੂਤਰੀ ਵਿਭਾਜਨ ਕਿਸਨੂੰ ਆਖਦੇ ਹਨ? 

What is meiosis?

ਅਰਧਸੂਤਰੀ ਵਿਭਾਜਨ ਇੱਕ ਕੋਸ਼ਿਕਾ ਵਿਭਾਜਨ ਹੈ ਜੋ ਪਿਤਰੀ ਕੋਸ਼ਿਕਾ(ਸੈੱਲ) ਦੇ ਕ੍ਰੋਮੋਸੋਮ ਨੂੰ ਅੱਧਾ ਕਰਕੇ ਦੋ ਯੁਗਮਿਕ ਕੋਸ਼ਿਕਾਵਾਂ ਪੈਦਾ ਕਰਦਾ ਹੈ, ਜੋ ਯੌਨ ਪ੍ਰਜਨਣ ਲਈ ਜ਼ਰੂਰੀ ਹੈ। 

A type of cell division that reduces the number of chromosomes in the parent cell by half and produces two gamete cells. This process is required to produce eggs and sperm cells for sexual reproduction. Meiosis is the fundamental starting point of sexual reproduction. Chromosomes split into four sets of haploid cells, which join their opposite-gendered counterparts and recombine to become new diploid cells.

ਠੀਕ ਜਾਂ ਗ਼ਲਤ Right and wrong

ਕਿਹੜਾ ਸ਼ਬਦ ਜੇ ਠੀਕ ਬੋਲਿਆ ਜਾਵੇ ਤਾਂ ਗ਼ਲਤ ਹੁੰਦਾ ਹੈ, ਜੇ ਗ਼ਲਤ ਬੋਲਿਆ ਜਾਵੇ ਤਾਂ ਠੀਕ ਹੁੰਦਾ ਹੈ?

Which word, if pronounced right, is wrong, but if pronounced wrong, is right?

ਗ਼ਲਤ Wrong 

ਝਟਕਿਆਂ ਦੀ ਤਰੰਗ Shock wave

ਜਦੋਂ ਤੁਸੀਂ ਭੁਚਾਲ ਦੇ ਝਟਕੇ ਮਹਿਸੂਸ ਕਰਦੇ ਹੋ ਤਾਂ ਉਸਨੂੰ P ਤਰੰਗ ਕਹਿੰਦੇ ਹਨ, ਇੱਕ ਲੋਂਗੀਟਿਊਡ ਝਟਕਾ ਜੋ ਕਿ ਚਟਾਨਾਂ, ਪਾਣੀ ਤੇ ਹਵਾ ਵਿੱਚ ਅੱਲਗ ਗਤੀ ਨਾਲ਼ ਫੈਲਦਾ ਹੈ।ਕੀ ਤੁਸੀਂ ਉਸਦੀ ਹੌਲ਼ੀ ਤੋਂ ਤੇਜ਼ ਗਤੀ ਦਾ ਕ੍ਰਮ ਦੱਸ ਸਕਦੇ ਹੋ, ਕਿਹੜੇ ਤੱਤ ਚਟਾਨ, ਹਵਾ ਤੇ ਪਾਣੀ) ਵਿੱਚ ਉਹ ਸਭ ਤੋਂ ਹੌਲ਼ੀ ਤੇ ਤੇਜ਼ ਫੈਲਦਾ ਹੈ?

Feel the earthquake? It is a P-wave - a longitudinal shock that travels through stone, water, and air, but at different speeds. Order them from slowest speed to fastest.

ਚਟਾਨ, ਪਾਣੀ ਤੇ ਹਵਾ। ਝਟਕਿਆਂ ਦੀ ਤਰੰਗ ਦੀ ਗਤੀ ਹਵਾ ਵਿੱਚ 330 ਕਿ.ਮੀ. ਪ੍ਰਤੀ ਘੰਟਾ, ਪਾਣੀ ਵਿਚ 1,450 ਕਿ.ਮੀ. ਪ੍ਰਤੀ ਘੰਟਾ ਤੇ ਚਟਾਨਾਂ ਵਿੱਚ 5,000 ਕਿ.ਮੀ. ਪ੍ਰਤੀ ਘੰਟਾ ਹੁੰਦੀ ਹੈ। ਇਸੇ ਕਰਕੇ ਭੁਚਾਲ ਦੇ ਝਟਕੇ ਜ਼ਮੀਨ ਤੇ ਪਾਣੀ ਵਿੱਚ ਜ਼ਿਆਦਾ ਲਗਦੇ ਹਨ। 

Air, water, stone. The shockwave travels about 330 miles per second in air, 1,450 miles per second in water, and about 5,000 miles per second in stone.

ਸਮੀਕਰਨ ਹੱਲ ਸਨਸਨੀ Equation solution sensations

ਉਹ ਕਿਹੜੇ ਤਿੰਨ ਤਰੀਕੇ ਹਨ, ਜੋ ਸਮੀਕਰਨਾਂ ਦੇ ਰੇਖੀ ਯੰਤਰ ਦਾ ਹੱਲ ਕੱਢਣ ਲਈ ਵਰਤੇ ਜਾਂਦੇ ਹਨ। (ਸੰਕੇਤ: ਉਹ ਤਿੰਨ ਤਰੀਕਿਆਂ ਨੂੰ ਖਿਡਾਰੀ ਪਸੰਦ ਨਹੀਂ ਕਰਦੇ!)

What are three methods for solving linear systems of equations? (Hint: those are also three things that players hate.)

ਸਫ਼ਾਇਆ, ਵਟਾਂਦਰਾ (ਪ੍ਰਤਿਸਥਾਪਨ), ਤੇ ਮੁਕਾਬਲਾ/ (ਤੁਲਨਾ) 

Elimination, substitution, and comparison.