Guru Nanak's Travels
ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ
ੴ ਇੱਕ ਓਅੰਕਾਰ ਤੇ ਸਭੇ ਸਾਂਝੀ ਵਾਲ ਸਦਾਇਨ ਦਾ ਸੰਦੇਸ਼ ਦੇਣ ਲਈ ਗੁਰੂ ਨਾਨਕ ਆਪਣੇ ਮਿੱਤਰ ਭਾਈ ਮਰਦਾਨਾ ਦੇ ਨਾਲ਼ ਚਾਰ ਉਦਾਸੀਆਂ ਤੇ ਗਏ। ਗੁਰੂ ਜੀ ਨੇ 28000 ਮੀਲ ਤੋਂ ਵੀ ਵੱਧ ਪੈਦਲ ਯਾਤਰਾ ਕੀਤੀ।
ਪਹਿਲੀ ਉਦਾਸੀ
ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਜੀ 1500-1506 ਦੇ ਵਿੱਚ ਹਿੰਦੋਸਤਾਨ ਦੇ ਪੂਰਬ ਦਿਸ਼ਾ ਵਿੱਚ ਐਮਨਾਬਾਦ,
ਹਰਿਦਵਾਰ, ਬਨਾਰਸ, ਗਯਾ, ਜਗਨ ਨਾਥ ਪੁਰੀ ਆਦਿ ਥਾਵਾਂ ‘ਤੇ ਗਏ। ਉਹਨਾਂ ਨੇ ਭਾਈ ਲਾਲੋ ਮਾਲਿਕ ਭਾਗੋ ਤੇ ਸੱਜਣ ਠੱਗ ਨੂੰ ਤਾਰਿਆ। ਜਗਨ ਨਾਥ ਪੁਰੀ ਵਿਖੇ ਆਰਤੀ ਉਚਾਰੀ।
ਦੂਜੀ ਉਦਾਸੀ
ਆਪਣੀ ਦੂਜੀ ਉਦਾਸੀ ਦੌਰਾਨ ਗੁਰੂ ਜੀ 1506-1513 ਦੇ ਵਿੱਚ ਸ੍ਰੀ ਲੰਕਾ ਤੇ ਦੱਖਣ ਵਿੱਚ ਬਿਦਰ, ਨਾਸਿਕ, ਉਜੈਨ, ਦਵਾਰਕਾ ਆਦਿ ਥਾਵਾਂ ‘ਤੇ ਗਏ। ਉੱਥੇ ਗੁਰੂ ਜੀ ਨੇ ਲੰਕਾ ਵਿੱਚ ਰਾਜਾ ਸ਼ਿਵਨਾਭ,ਦੱਖਣ ਵਿੱਚ ਕੌਡੇ ਰਾਖਸ਼ ਨੂੰ ਤਾਰਿਆ।
ਤੀਜੀ ਉਦਾਸੀ
ਆਪਣੀ ਤੀਜੀ ਉਦਾਸੀ ਦੌਰਾਨ ਗੁਰੂ ਜੀ 1514-1518 ਵਿੱਚ ਗੁਰੂ ਜੀ ਉੱਤਰ ਦੇ ਵਿੱਚ ਰਿਵਾਲਸਰ, ਨਾਨਕ ਮਤਾ, ਸੁਮੇਰ ਪਰਬਤ ਤੇ ਤਿੱਬਤ ਵਰਗੀਆਂ ਥਾਵਾਂ ਤੇ ਗਏ। ਗੁਰੂ ਜੀ ਨੇ ਜੋਗੀਆਂ ਨਾਲ਼ ਬਚਨ ਵਿਲਾਸ ਕੀਤੇ, ਕੌੜੇ ਰੀਠਿਆਂ ਨੂੰ ਮਿੱਠੇ ਕੀਤਾ। ਉੱਥੇ ਅੱਜ-ਕੱਲ੍ਹ ਗੁਰਦਵਾਰਾ ਨਾਨਕ ਮਤਾ ਤੇ ਰੀਠਾ ਸਾਹਿਬ (ਜ਼ਿਲ੍ਹਾ ਚੰਪਾਵਤ, ਉੱਤਰਾਖੰਡ, ਭਾਰਤ) ਸੁਸ਼ੋਭਿਤ ਹੈ।
ਚੌਥੀ ਉਦਾਸੀ
ਆਪਣੀ ਚੌਥੀ ਉਦਾਸੀ ਦੌਰਾਨ ਗੁਰੂ ਜੀ 1519-1521 ਪੱਛਿਮ ਵਿੱਚ ਮੱਕਾ, ਮਦੀਨਾ, ਬਗਦਾਦ, ਸਮਰਕੰਦ, ਬੁਖਾਰਾ, ਅਫ਼ਗ਼ਾਨਿਸਤਾਨ ਵਰਗੀਆਂ ਥਾਵਾਂ ‘ਤੇ ਗਏ। ਗੁਰੂ ਜੀ ਨੇ ਮੱਕੇ ਵਿੱਚ ਦੱਸਿਆ ਕਿ ਰੱਬ ਹਰ ਦਿਸ਼ਾ ਵਿੱਚ ਵੱਸਦਾ ਹੈ। ਵਲੀ ਕੰਧਾਰੀ ਨੂੰ ਤਾਰਿਆ, ਉੱਥੇ ਅੱਜ-ਕੱਲ੍ਹ ਗੁਰਦਵਾਰਾ ਪੰਜਾ ਸਾਹਿਬ (ਹਸਨ ਅਬਦਾਲ, ਪਾਕਿਸਤਾਨ) ਹੈ।