About

ਬੱਚਿਆਂ ਦੇ ਵਿੱਚ ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਤੇ ਲਗਨ, ਵਿਗਿਆਨ ਦੇ ਚਾਨਣ, ਕੁਦਰਤ ਦੇ ਸੁਹੱਪਣ ਅਤੇ ਵਾਤਾਵਰਣ ਦੀ ਸੰਭਾਲ ਦੇ ਪ੍ਰਤੀ ਉਤਸ਼ਾਹ ਪੈਦਾ ਕਰਨਾ ਇਸ ਵੈਬਸਾਈਟ ਦਾ ਉਦੇਸ਼ ਹੈ। ਪੰਜਾਬੀ ਬੋਲੀ ਮਾਖਿਓਂ ਮਿੱਠੀ ਹੈ, ਜੋ ਆਪਣੇ ਅੰਦਰ ਬਹੁਤ ਅਮੀਰ ਵਿਰਸਾ, ਸਭਿਆਚਾਰ ਤੇ ਸਾਹਿਤ ਦੇ ਖ਼ਜ਼ਾਨੇ ਸਮੋਈ ਬੈਠੀ ਹੈ - ਜਿਸਦੀ ਗੋਦ ਵਿੱਚ ਬੈਠ ਕੇ ਬੱਚੇ ਉਸ ਵਿਰਸੇ, ਸਭਿਆਚਾਰ ਤੇ ਸਾਹਿਤ ਦਾ ਆਨੰਦ ਮਾਣ ਸਕਦੇ ਹਨ। 

ਕੁਦਰਤ ਅਤਿਅੰਤ ਹੀ ਖੂਬਸੂਰਤ ਹੈ, ਜਿਸਦੀ ਸਿਫ਼ਤ ਸਲਾਹ ਅਤੇ ਸੰਭਾਲ ਕਰਨੀ ਸਾਡਾ ਸਭਦਾ ਦਾ ਫ਼ਰਜ਼ ਹੈ। ਕੁਦਰਤ ਇਨਸਾਨ ਦੀ ਰੂਹ ਨੂੰ ਸੁਕੂਨ ਬਖਸ਼ਦੀ ਹੈ - ਇੱਕ ਤਰ੍ਹਾਂ ਨਾਲ ਜਿਵੇਂ ਆਪਣੇ ਸਾਵੇ ਪੱਤਰਾਂ, ਲਾਲ-ਪੀਲੇ ਫੁੱਲਾਂ ਅਤੇ ਰੁਮਕਦੀ ਪੌਣ ਨਾਲ਼, ਸਾਡੇ ਬਿਮਾਰ ਤਨ ਤੇ ਮਨ ਦਾ ਇਲਾਜ ਕਰਦੀ ਹੈ!

ਕਿਰਪਾ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤਾਂ ਜੋ ਇਸ ਵੈਬਸਾਈਟ ਨੂੰ ਹੋਰ ਸਾਰਥਕ ਬਣਾਇਆ ਜਾ ਸਕੇ। ਆਪਣੇ ਵਿਚਾਰ ਤੁਸੀਂ ਹੇਠ ਲਿਖੇ ਪਤੇ ਤੇ ਈ-ਮੇਲ ਕਰ ਸਕਦੇ ਹੋ। 

The goal of this website is to create love and devotion for the Punjabi language and encourage kids to appreciate the beauty of nature and the environment. The Punjabi language is sweet and has a rich heritage, culture, and literature that children can enjoy and cherish.

Nature is beautiful, and we must appreciate it and take care of it. Nature provides solace to our souls. Red, yellow, and colorful flowers and cool breeze help heal our body and mind!