Solar System

ਸੂਰਜ-ਮੰਡਲ


ਸੂਰਜ-ਮੰਡਲ ਦੇ ਗ੍ਰਹਿ (Planets of our Solar System)

ਸਾਡਾ ਸੂਰਜ-ਮੰਡਲ 4.6 ਅਰਬ (Billion) ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ। ਸੂਰਜ ਦੇ ਨਜ਼ਦੀਕੀ ਚਾਰ ਗ੍ਰਹਿਆਂ (ਬੁੱਧ, ਸ਼ੁੱਕਰ, ਪ੍ਰਿਥਵੀ ਤੇ ਮੰਗਲ) ਨੂੰ ਪਾਰਥਿਵ (Terrestrial) ਗ੍ਰਹਿ ਕਿਹਾ ਜਾਂਦਾ ਹੈ, ਕਿਉਂਕਿ ਇਹ ਪ੍ਰਿਥਵੀ ਵਾਂਗ ਪਥਰੀਲੇ (Rocky) ਹਨ। 


ਬ੍ਰਹਿਸਪਤੀ, ਸ਼ਨੀ, ਗੈਸਾਂ ਦੇ ਵੱਡੇ ਗੋਲ਼ੇ ਹਨ, ਜੋ ਪਾਰਥਿਵ ਗ੍ਰਹਿਆਂ ਤੋਂ ਆਕਾਰ ਵਿੱਚ ਬਹੁਤ ਵੱਡੇ ਹਨ, ਉਹਨਾਂ ਨੂੰ ਗੈਸ ਦੈਂਤ (Gas Giants) ਗ੍ਰਹਿ ਕਿਹਾ ਜਾਂਦਾ ਹੈ। ਅਰੁਣ ਤੇ ਵਰੁਣ ਬਰਫ਼ੀਲੇ ਦੈਂਤ (Ice Giants) ਗ੍ਰਹਿ ਹਨ। ਇਹਨਾਂ ਗ੍ਰਹਿਆਂ ਦੇ ਗਿਰਦ ਛੱਲੇ (Rings) ਹਨ ਤੇ ਇਹਨਾਂ ਦੇ ਕਾਫ਼ੀ ਸਾਰੇ ਕੁਦਰਤੀ ਉਪਗ੍ਰਹਿ ਵੀ ਹਨ।


ਸੂਰਜ-ਮੰਡਲ ਦੇ ਗ੍ਰਹਿ (Planets of our Solar System)

ਸੂਰਜ  - Sun 

ਬੁੱਧ     - Mercury

ਸ਼ੁੱਕਰ -  Venus 

ਪ੍ਰਿਥਵੀ (ਧਰਤੀ) - Earth  (ਚੰਦ Moon)

ਮੰਗਲ - Mars 

ਬ੍ਰਹਿਸਪਤੀ - Jupiter (1801 ਵਿੱਚ ਲੱਭਿਆ)

ਸ਼ਨੀ - Saturn 

ਅਰੁਣ - Uranus (1781)

ਵਰੁਣ -  Neptune  (1846)

ਪਲੂਟੋ - Pluto (ਛੋਟਾ ਗ੍ਰਹਿ Dwarf Planet 1930)

ਸਿਰੀਸ - Ceres ਵੀ ਇੱਕ ਹੋਰ ਛੋਟਾ ਗ੍ਰਹਿ ਹੈ। 


ਇਸਤੋਂ ਇਲਾਵਾ ਏਰਿਸ (Eris) 2003; ਹੌਮੀਆ (Haumea) 2004; ਮੇਕਮੇਕ  (Makemake) 2005 ਵਿੱਚ ਲੱਭੇ ਗਏ ਹਨ। ਪਲੂਟੋ ਦੇ ਆਸਪਾਸ ਸੈਂਕੜੇ ਛੋਟੇ-ਛੋਟੇ ਗ੍ਰਹਿ ਹੋ ਸਕਦੇ ਹਨ!


ਪ੍ਰਿਥਵੀ ਦਾ ਵਾਯੂਮੰਡਲ ਮੁੱਖ ਤੌਰ ਤੇ ਨਾਈਟਰੋਜਨ ਤੇ ਆਕਸੀਜਨ ਹੈ। ਬੁੱਧ ਦਾ ਵਾਯੂਮੰਡਲ ਬਹੁਤ ਹੀ ਪਤਲਾ ਹੈ, ਜਦ ਕਿ ਸ਼ੁੱਕਰ ਦਾ ਵਾਯੂਮੰਡਲ ਬਹੁਤ ਸੰਘਣਾ ਹੈ, ਜੋ ਕਿ ਖ਼ਾਸ ਤੌਰ ਤੇ ਕਾਰਬਨ ਡਾਈਆਕਸਾਈਡ ਤੋਂ ਮਿਲ਼ਕੇ ਬਣਿਆ ਹੈ। ਮੰਗਲ ਦਾ ਕਾਰਬਨ ਡਾਈਆਕਸਾਈਡ ਵਾਯੂਮੰਡਲ ਬਹੁਤ ਪਤਲਾ ਹੈ। ਮੰਗਲ ਤੋਂ ਅਗਲੇ ਗ੍ਰਹਿ ਬ੍ਰਹਿਸਪਤੀ ਤੇ ਸ਼ਨੀ ਜੋ ਕਿ ਗੈਸ ਦੈਂਤ ਹਨ, ਦੇ  ਵਾਯੂਮੰਡਲ ਵਿੱਚ ਹਾਈਡ੍ਰੋਜਨ ਤੇ ਹੀਲੀਅਮ ਹੈ। ਅਰੁਣ ਤੇ ਵਰੁਣ ਬਰਫ਼ੀਲੇ ਦੈਂਤਾਂ ਦੇ ਵਾਯੂਮੰਡਲ ਵਿੱਚ ਪਾਣੀ, ਅਮੋਨੀਆ ਤੇ ਮੀਥੇਨ ਗੈਸਾਂ ਹਨ। ਛੋਟੇ ਗ੍ਰਹਿ ਪਲੂਟੋ, ਸਿਰੀਸ ਆਦਿ ਵੀ ਬਰਫ਼ ਦੇ ਗੋਲ਼ੇ ਹਨ।


ਉਪਗ੍ਰਹਿ 

ਕੁਦਰਤੀ ਉਪਗ੍ਰਹਿ ਜਾਂ ਚੰਦਰਮਾ, ਛੱਲੇ ਤੇ ਚੁੰਬਕੀ ਖੇਤਰ ਗ੍ਰਹਿਆਂ ਦੀ ਵਿਸ਼ੇਸ਼ਤਾ ਨੂੰ ਦਰਸਾਉਂਦੇ ਹਨ। ਸਾਰੇ ਗ੍ਰਹਿਆਂ ਦੇ ਰਲ਼ ਕੇ 146 ਤੋਂ ਵੀ ਵੱਧ ਚੰਦਰਮਾ ਹਨ। ਅਜੇ ਤੱਕ ਲੱਭੇ ਗਏ ਤਿੰਨ ਛੋਟੇ ਗ੍ਰਹਿਆਂ ਦੇ ਚੰਦਰਮਾ ਹਨ: 


ਸਾਰੇ ਗ੍ਰਹਿਆਂ ਦੇ ਚੰਦਰਮਾ ਇੱਕੋ ਜਿਹੇ ਨਹੀਂ ਹਨ। ਸ਼ਨੀ ਦੇ ਚੰਦਰਮਾ ਟਾਈਟਨ ਦਾ ਵਾਯੂਮੰਡਲ ਬਹੁਤ ਸੰਘਣਾ ਹੈ। ਬ੍ਰਹਿਸਪਤੀ ਦੇ ਚੰਦਰਮਾ ਓ ‘ਤੇ ਜਵਾਲਾਮੁਖੀ ਕਿਰਿਆਸ਼ੀਲ ਹਨ, ਤੇ ਉਸਦੇ ਇੱਕ ਹੋਰ ਚੰਦਰਮਾ ਯੂਰੋਪਾ ‘ਤੇ ਪਾਣੀ ਤੇ ਜੀਵਨ ਦੀ ਸੰਭਾਵਨਾ ਹੋ ਸਕਦੀ ਹੈ! ਵਿਗਿਆਨਕ ਨਵੇਂ ਚੰਦਰਮਾ ਲਗਾਤਾਰ ਲੱਭ ਰਹੇ ਹਨ, ਇਸ ਕਰਕੇ ਉਹਨਾਂ ਦੀ ਗਿਣਤੀ ਬਦਲਦੀ ਰਹਿੰਦੀ ਹੈ। 


ਛੱਲੇ

ਛੱਲੇ (ਜਿਵੇਂ ਕਿ ਸ਼ਨੀ ਦੇ) ਇੱਕ ਗ੍ਰਹਿ ਦੇ ਬੜੇ ਹੀ ਅਜੀਬ ਅੰਗ ਹਨ। ਉਹ ਮੁੱਖ ਤੌਰ ਤੇ ਬਰਫ਼, ਪੱਥਰਾਂ ਤੇ ਮਿੱਟੀ ਦੇ ਬਣੇ ਹੁੰਦੇ ਹਨ। 


ਚੁੰਬਕੀ ਖੇਤਰ

ਲੱਗਭੱਗ ਸਾਰੇ ਗ੍ਰਹਿਆਂ ਦਾ ਚੁੰਬਕੀ ਖੇਤਰ ਹੁੰਦਾ ਹੈ, ਜੋ ਕਿ ਪੁਲਾੜ ਤੱਕ ਜਾਂਦਾ ਹੈ ਤੇ ਗ੍ਰਹਿ ਦੇ ਆਲੇ-ਦੁਆਲ਼ੇ ਚੁੰਬਕੀ-ਮੰਡਲ ਬਣਾਉਂਦਾ ਹੈ। ਇਹ ਚੁੰਬਕੀ ਖੇਤਰ ਗ੍ਰਹਿ ਦੇ ਨਾਲ਼ ਹੀ ਘੁੰਮਦਾ ਹੈ, ਤੇ ਆਪਣੇ ਨਾਲ਼ ਹੋਰ ਕਣ ਵੀ ਬਹਾ ਲੈ ਜਾਂਦਾ ਹੈ!


ਸੂਰਜ-ਮੰਡਲ ਦਾ ਘੇਰਾ

ਸਾਡਾ ਸੂਰਜ-ਮੰਡਲ ਕਿੰਨਾ ਕੁ ਵੱਡਾ ਹੈ? ਇੰਨੀਆਂ ਵੱਡੀਆਂ ਦੂਰੀਆਂ ਨੂੰ ਮਾਪਣ ਲਈ ਵਿਗਿਆਨਕ ਖਗੋਲ ਇਕਾਈ AU (Astronomical Unit) ਵਰਤਦੇ ਹਨ। ਇੱਕ AU, ਸੂਰਜ  ਤੋਂ ਧਰਤੀ ਦੀ ਦੂਰੀ ਮੰਨੀ ਜਾਂਦੀ ਹੈ, ਜੋ ਕਿ 15 ਕਰੋੜ ਮੀਲ ਹੈ। 


ਸੂਰਜ ਦੇ ਕਣ ਗ੍ਰਹਿਆਂ ਤੋਂ ਵੀ ਪਰੇ ਪਹੁੰਚ ਸਕਦੇ ਹਨ, ਜੋ ਕਿ ਇੱਕ ਵਿਸ਼ਾਲ ਬੁਲਬੁਲਾ ਬਣਾਉਦੇ ਹਨ ਜਿਸਨੂੰ ਸੂਰਜ-ਮੰਡਲ (Heliosphere) ਕਹਿੰਦੇ ਹਨ। ਇਹ ਸੂਰਜ-ਮੰਡਲ, ਸੂਰਜੀ ਹਨੇਰੀਆਂ ਚਾਰਜ ਹੋਈਆਂ ਗੈਸਾਂ ਨੂੰ ਬਾਹਰਲੇ ਪਾਸੇ ਨੂੰ ਫੂਕ ਮਾਰਕੇ ਜਾਂ ਧੱਕ ਕੇ ਬਣਾਉਂਦੀਆਂ ਹਨ। ਜਿਵੇਂ-ਜਿਵੇਂ ਸੂਰਜ ਅਕਾਸ਼ਗੰਗਾ ਦੇ ਕੇਂਦਰ ਦੇ ਗਿਰਦ ਘੁੰਮਦਾ ਹੈ, ਸੂਰਜ-ਮੰਡਲ ਵੀ ਉਸਦੇ ਨਾਲ਼ ਹੀ ਜਾਂਦਾ ਹੈ।


ਕੀ ਕਿੱਧਰੇ ਹੋਰ ਵੀ ਜੀਵਨ ਹੈ?

ਜਿਵੇਂ-ਜਿਵੇਂ ਅਸੀਂ ਬ੍ਰਹਿਮੰਡ ਦੀ ਛਾਣਬੀਣ ਕਰਦੇ ਹਨ ਤਾਂ ਇੱਕ ਪ੍ਰਸ਼ਨ ਸਾਨੂੰ ਹੈਰਾਨ ਕਰਦਾ ਹੈ ਕਿ ਕੀ ਅਸੀਂ ਇਸ ਬ੍ਰਹਿਮੰਡ ਵਿੱਚ ਇਕੱਲੇ ਹੀ ਹਾਂ? ਕੀ ਕਿੱਧਰੇ ਹੋਰ ਵੀ ਜੀਵਨ ਦੀ ਰੌਅ ਹੈ?ਵਿਗਿਆਨਕ ਹੁਣ ਨਵੀਆਂ ਤਕਨੀਕਾਂ ਨਾਲ਼ ਸੌਰ-ਮੰਡਲ ਤੋਂ ਬਾਹਰੀ ਗ੍ਰਹਿ ਲੱਭ ਰਹੇ ਹਨ ਜੋ ਕਿ ਆਪਣੇ-ਆਪਣੇ ਸਿਤਾਰਿਆਂ ਦੇ ਗਿਰਦ ਘੁੰਮ ਰਹੇ ਹਨ। ਹਰ ਇੱਕ ਸਿਤਾਰੇ ਦਾ ਇੱਕ ਗ੍ਰਹਿ ਤਾਂ ਹੈ ਹੀ, ਤੇ ਜੇ ਉਹ ਗ੍ਰਹਿ ਸਾਡੀ ਧਰਤੀ ਵਾਂਗ ਆਪਣੇ ਸੂਰਜ ਤੋਂ ਸਹੀ ਦੂਰੀ ਤੇ ਹੋਵੇ, ਉੱਥੇ ਪਾਣੀ ਤੇ ਆਕਸੀਜਨ ਹੋਵੇ, ਤਾਂ ਉੱਥੇ ਸਾਡੇ ਵਰਗਾ ਜੀਵਨ ਹੋ ਸਕਦਾ ਹੈ। ਪਰ ਕੀ ਆਕਸੀਜਨ ਤੇ ਪਾਣੀ ਵਾਲ਼ਾ ਜੀਵਨ ਹੀ ਜੀਵਨ ਹੈ, ਕੀ ਕਿਸੇ ਹੋਰ ਤਰੀਕੇ ਦਾ ਜੀਵਨ ਵੀ ਹੋ ਸਕਦਾ ਹੈ, ਜਿਸਨੂੰ ਸਾਹ ਲੈਣ ਲਈ ਆਕਸੀਜਨ ਦੀ ਜ਼ਰੂਰਤ ਨਾ ਹੋਵੇ?


ਹਫ਼ਤੇ ਦੇ ਦਿਨ (Days of Week)

ਹਫ਼ਤੇ ਦੇ ਦਿਨ ਸੂਰਜ-ਮੰਡਲ ਦੇ ਗ੍ਰਹਿਆਂ/ਉਪ-ਗ੍ਰਹਿਆਂ ਦੇ ਨਾਮ ਤੇ ਹਨ। ਵਾਰ ਦਾ ਮਤਲਬ ਦਿਨ ਜਾਂ ਸਮਾਂ। ਪੁਰਾਣੇ ਜ਼ਮਾਨੇ ਵਿੱਚ ਖਗੋਲ ਸ਼ਾਸ਼ਤਰੀਆਂ (Astronomers) ਨੂੰ ਸਿਰਫ਼ ਸੱਤ ਗ੍ਰਹਿ ਹੀ ਪਤਾ ਸਨ , ਸੂਰਜ ਤੇ ਚੰਦਰਮਾ ਨੂੰ ਵੀ ਗ੍ਰਹਿਆਂ ਦੇ ਵਿੱਚ ਹੀ ਸ਼ਾਮਿਲ ਕਰਦੇ ਸਨ। ਇਸ ਕਰਕੇ ਉਹਨਾਂ ਨੇ ਹਫ਼ਤੇ ਦੇ ਸੱਤ ਦਿਨਾਂ ਦੇ ਨਾਮ ਸੱਤ ਗ੍ਰਹਿਆਂ ਦੇ ਨਾਮ ਤੇ ਰੱਖੇ। ਹਫ਼ਤੇ ਦੇ ਦਿਨ ਸੂਰਜ-ਮੰਡਲ ਦੇ ਗ੍ਰਹਿਆਂ/ਉਪ-ਗ੍ਰਹਿਆਂ ਦੇ ਨਾਮ ਤੇ ਹਨ। ਵਾਰ ਦਾ ਮਤਲਬ ਦਿਨ ਜਾਂ ਸਮਾਂ। 

ਐਤਵਾਰ - Sunday (ਸੂਰਜ ਦੇ ਨਾਮ ਤੇ)

ਸੋਮਵਾਰ - Monday  (ਚੰਦ ਦੇ ਨਾਮ ਤੇ)

ਮੰਗਲਵਾਰ - Tuesday (ਮੰਗਲ ਗ੍ਰਹਿ ਦੇ ਨਾਮ ਤੇ)

ਬੁੱਧਵਾਰ - Wednesday  (ਬੁੱਧ ਗ੍ਰਹਿ ਦੇ ਨਾਮ ਤੇ)

ਵੀਰਵਾਰ - ਬ੍ਰਹਿਸਪਤੀ - Thursday (ਬ੍ਰਹਿਸਪਤੀ ਗ੍ਰਹਿ ਦੇ ਨਾਮ ਤੇ)

ਸ਼ੁੱਕਰਵਾਰ - Friday (ਸ਼ੁੱਕਰ ਗ੍ਰਹਿ ਦੇ ਨਾਮ ਤੇ)

ਸ਼ਨੀਵਾਰ - Saturday (ਸ਼ਨੀ ਗ੍ਰਹਿ ਦੇ ਨਾਮ ਤੇ)

ਪ੍ਰਸ਼ਨ: ਪਲੂਟੋ ਨੂੰ ਇੱਕ ਗ੍ਰਹਿ ਕਿਓਂ ਨਹੀਂ ਮੰਨਿਆ ਜਾਂਦਾ? 

ਉੱਤਰ: ਕਿਸੇ ਅਕਾਸ਼ੀ ਪਿੰਡ ਨੂੰ ਗ੍ਰਹਿ ਮੰਨਣ ਲਈ ਤਿੰਨ ਮਾਪਦੰਡ ਹਨ:


ਪਲੂਟੋ ਤੀਜੇ ਮਾਪਦੰਡ ‘ਤੇ ਖਰਾ ਨਹੀਂ ਉੱਤਰਦਾ, ਕਿਓਂਕਿ ਕਾਈਪਰ ਬੈਲਟ ਦੇ ਵਿੱਚ ਹੋਰ ਅਕਾਸ਼ੀ ਪਿੰਡ ਵੀ ਹਨ, ਜੋ ਪਲੂਟੋ ਦੇ ਅਕਾਰ ਜਿੰਨੇ ਤੇ ਉਸਤੋਂ ਵੱਡੇ ਹਨ। ਪਲੂਟੋ ਨੇ ਆਪਣੇ ਗੁਆਂਢ ਵਿੱਚ ਹੋਰ ਅਕਾਸ਼ੀ ਪਿੰਡ ਸਾਫ਼ ਨਹੀਂ ਕੀਤੇ ਜਿਵੇਂ ਕਿ ਪ੍ਰਿਥਵੀ, ਬ੍ਰਹਿਸਪਤੀ ਤੇ ਹੋਰ ਗ੍ਰਹਿਆਂ ਨੇ ਕੀਤੇ ਹਨ। ਇਸ ਕਰਕੇ ਪਲੂਟੋ ਨੂੰ ਛੋਟਾ ਗ੍ਰਹਿ ਕਿਹਾ ਜਾਂਦਾ ਹੈ। ਚੰਗੀ ਖ਼ਬਰ ਇਹ ਹੈ ਕਿ ਪਲੂਟੋ ਹਮੇਸ਼ਾਂ ਤੋਂ ਹੀ ਸੂਰਜ-ਮੰਡਲ ਦੇ ਬਾਕੀ ਗ੍ਰਹਿਆਂ ਤੋਂ ਅੱਲਗ ਸੀ, ਪਰ ਹੁਣ ਉਸਦੇ ਪਰਿਵਾਰ ਵਿੱਚ ਹੋਰ ਸਾਥੀ ਛੋਟੇ ਗ੍ਰਹਿ ਵੀ ਹਨ।

ਹਵਾਲੇ (References):

solarsystem.nasa.gov/planets

Introduction to Solar Systems Astronomy by Arizona State University