(1872-1957)
ਭਾਈ ਵੀਰ ਸਿੰਘ ਜੀ ਦਾ ਜਨਮ 5 ਦਿਸੰਬਰ, 1872ਈ: ਨੂੰ ਪਿਤਾ ਸ. ਚਰਨ ਸਿੰਘ ਜੀ ਤੇ ਮਾਤਾ ਸਰਦਾਰਨੀ ਉੱਤਮ ਕੌਰ ਜੀ ਦੇ ਗ੍ਰਹਿ ਵਿਖੇ ਅਮ੍ਰਿਤਸਰ, ਪੰਜਾਬ ਵਿਚ ਹੋਇਆ। ਆਪ ਜੀ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਜਨਮ-ਦਾਤਾ ਕਿਹਾ ਜਾਂਦਾ ਹੈ। ਆਪ ਜੀ ਨੇ ਪੰਜਾਬੀ ਭਾਸ਼ਾ ਵਿਚ ਬਹੁਪੱਖੀ ਰਚਨਾਵਾਂ ਰਚੀਆਂ ਜਿਸ ਵਿਚ ਕਵਿਤਾ, ਵਾਰਤਕ, ਨਾਵਲ ਤੇ ਨਾਟਕ ਸ਼ਾਮਿਲ ਹਨ। ਇਸਤੋਂ ਇਲਾਵਾ ਆਪ ਜੀ ਨੇ ਸਿੱਖ ਇਤਿਹਾਸ ਲਿਖਣ ਤੇ ਸੰਪਾਦਨ ਕਰਨ ਦਾ ਮਹਾਨ ਕੰਮ ਵੀ ਕੀਤਾ। ਪ੍ਰੋ। ਪੂਰਨ ਸਿੰਘ ਜੀ ਲਿਖਦੇ ਹਨ ਕਿ ਭਾਈ ਵੀਰ ਸਿੰਘ ਜੀ ਆਪਣੇ ਆਪ ਵਿਚ ਇੱਕ ਯੁੱਗ ਸਨ। ਇੱਕ ਕਵੀ ਦੇ ਤੌਰ ਤੇ ਉਹ ਇੱਕ ਸ਼ਾਹਅਸਵਾਰ ਸਨ, ਜਿਨ੍ਹਾਂ ਦਾ ਕਿਸੇ ਪਰੀ ਵਰਗਾ ਘੋੜਾ ਅਤੀਤ ਤੇ ਭਵਿੱਖ ਵਿਚ ਛਲਾਂਗਾਂ ਮਾਰਦਾ, ਗ਼ੁਜ਼ਰ ਚੁੱਕੇ ਤੇ ਆਉਣ ਵਾਲ਼ੇ ਕੱਲ ਦੇ ਪਾਤਰਾਂ ਨਾਲ਼ ਗੱਲਾਂ ਮਾਰਦਾ ਹੋਇਆ, ਉੱਥੋਂ ਦੇ ਬਸ਼ਿੰਦਿਆਂ ਦੇ ਦਿਲ ਵਿਚ ਜਾ ਉੱਤਰਦਾ ਹੈ!
ਆਪ ਦੀਆਂ ਪ੍ਰਸਿੱਧ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ :
ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਮੇਰੇ ਸਾਈਆਂ ਜੀਓ, ਕੰਬਦੀ ਕਲਾਈ, ਪ੍ਰੀਤ ਵੀਣਾ, ਕੰਤ ਮਹੇਲੀ, ਬਿਜੈ ਸਿੰਘ, ਸੁੰਦਰੀ, ਸਤਵੰਤ ਕੌਰ, ਸੁਭਾਗ ਜੀ ਦਾ ਸੁਧਾਰ ਹੱਥੀਂ ਬਾਬਾ ਨੌਧ ਸਿੰਘ, ਰਾਜਾ ਲੱਖਦਾਤਾ ਸਿੰਘ, ਗੁਰੂ ਨਾਨਕ ਚਮਤਕਾਰ, ਸ੍ਰੀ ਕਲਗੀਧਰ ਚਮਤਕਾਰ, ਆਸ਼ਟ ਗੁਰੂ ਚਮਤਕਾਰ।
ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,
ਧਾ ਚਰਨਾਂ ਤੇ ਸ਼ੀਸ਼ ਨਿਵਾਇਆ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ,
ਫਿਰ ਲੜ ਫੜਨੇ ਨੂੰ ਉੱਠ ਦਉੜੇ
ਪਰ ਲੜ ਉਹ 'ਬਿਜਲੀ ਲਹਿਰਾ'
ਉਡਦਾ ਜਾਂਦਾ, ਪਰ ਉਹ ਅਪਣੀ
ਛੁਹ ਸਾਨੂੰ ਗਯਾ ਲਾਈ:
ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂੰਆਂ ਵਿਚ ਲਿਸ਼ਕੇ,-
ਬਿਜਲੀ ਕੂੰਦ ਗਈ ਥਰਰਾਂਦੀ
ਹੁਣ ਚਕਾਚੂੰਧ ਹੈ ਛਾਈ ।
ਡਾਲੀ ਨਾਲੋਂ ਤੋੜ ਨ ਸਾਨੂੰ,
ਅਸਾਂ ਹੱਟ 'ਮਹਿਕ' ਦੀ ਲਾਈ !
ਲੱਖ ਗਾਹਕ ਜੇ ਸੁੰਘੇ ਆਕੇ
ਖਾਲੀ ਇਕ ਨ ਜਾਈ,
ਤੂੰ ਜੇ ਇਕ ਤੋੜ ਕੇ ਲੈ ਗਿਓਂ,
ਇਕ ਜੋਗਾ ਰਹਿ ਜਾਸਾਂ,-
ਉਹ ਭੀ ਪਲਕ ਝਲਕ ਦਾ ਮੇਲਾ-
ਰੂਪ ਮਹਿਕ ਨਸ ਜਾਈ ।੧੩।
ਰਹੀ ਵਾਸਤੇ ਘੱਤ
'ਸਮੇਂ' ਨੇ ਇੱਕ ਨਾ ਮੰਨੀ,
ਫੜ ਫੜ ਰਹੀ ਧਰੀਕ
'ਸਮੇਂ' ਖਿਸਕਾਈ ਕੰਨੀ,
ਕਿਵੇਂ ਨ ਸੱਕੀ ਰੋਕ
ਅਟਕ ਜੋ ਪਾਈ ਭੰਨੀ,
ਤ੍ਰਿੱਖੇ ਅਪਣੇ ਵੇਗ
ਗਿਆ ਟੱਪ ਬੰਨੇ ਬੰਨੀ,-
ਹੋ ! ਅਜੇ ਸੰਭਾਲ ਇਸ 'ਸਮੇਂ' ਨੂੰ
ਕਰ ਸਫਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਚ ਨ ਜਾਣਦਾ
ਲੰਘ ਗਿਆ ਨ ਮੁੜਕੇ ਆਂਵਦਾ ।
ਆਓ, ਸਮੇਂ ਦਾ ਸਦ ਉਪਯੋਗ ਕਰੀਏ। ਆਪਣੇ ਪਿਆਰਿਆਂ ਨਾਲ਼ ਵੱਧ-ਵੱਧ ਸਮਾਂ ਬਿਤਾਈਏ। ਦਿਨ, ਹਫ਼ਤੇ, ਮਹੀਨੇ, ਸਾਲ ਗ਼ੁਜ਼ਰਦੇ ਜਾਣਗੇ! ਅਉਧ ਘਟਦੀ ਜਾਏਗੀ, ਸਿਰਫ਼ ਪਿਆਰ ਨੂੰ ਘੱਟ ਨਾ ਹੋਣ ਦੇਵੋ, ਆਪਣਿਆਂ ਦੇ ਪਿਆਰ ਨੂੰ! ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਧੰਨਵਾਦ।
(1872-1957)
Bhai Vir Singh was born on 5th December 1872 in Amritsar Punjab. He is called the father of modern Punjabi poetry. He composed many versatile works in the Punjabi language which include poetry, prose, novel, and drama. Apart from this, he also did a great work of writing and editing Sikh history. Another great poet of Punjabi, Prof. Puran Singh, his disciple and contemporary wrote, "Bhai Vir Singh ji is an epoch in himself. As a poet, he is a rider whose fairy careers up and down the past and the future. He encounters the people that have gone by, talks to those that are coming thus becomes intimate with future centuries."
Details of his famous works are as follows:
Rana Surat Singh, Necklaces of waves, Necklaces of lightning, Matak Hulare, Mere Saiyan Jio, Kambdi Kailai, Preet Veena, Kant Maheli, Bijay Singh, Sundari, Satwant Kaur, Subhag Ji's reformation by Baba Naudh Singh, Raja Lakhdata Singh, Guru Nanak Miracle, Sri Kalgidhar Miracle, Asht Guru miracle.
You met us in a dream
We hugged each other
Pure light I could not touch you
My wrist remained trembling,
I bowed to your feet
My foreheads could not touch,
You were high, I was low
I was helpless,
Then I got up and ran to touch again
But your robe was like an 'electric wave'
Flying high,
It gently touched me:
This soil shined
And you flashed
The lightning struck me
Now radiance is everywhere!
Do not pluck us
We are a shop of fragrance,
Millions come and smell
No one goes back empty-handed,
If you take me with you,
I'll be left for your use only
That too ephemeral -
As my beauty and aroma will wither!
I pleaded
But 'Time' did not stop,
Holding hands
I tried grabbing
'Time' did not listen,
I could not stop it
I created many hurdles
With its fast speed
It surpassed them all,
O! There is still time to save the time
It is flying away,
it does not know how to stop
"Once the time is gone it never comes back".
Translated by: Amandeep Singh
Let's use the time wisely by spending maximum time with our loved ones. Days, weeks, months, and years will pass! Age will diminish, just don't let the love diminish, the love of our family! My apologies for any mistakes. Thank you.