Story of a Flight ਕਹਾਣੀ ਇੱਕ ਉਡਾਣ ਦੀ 

ਯੂਨਾਨ (ਗ੍ਰੀਸ/ਗ੍ਰੀਕ ) ਦੀ ਇੱਕ ਪੁਰਾਤਨ ਕਥਾ ਜਿਸਤੋਂ ਪ੍ਰੇਣਾ ਲੈ ਕੇ ਮਨੁੱਖ ਨੇ ਪਹਿਲੀ ਵਾਰ ਉੜਨ ਦੀ ਕੋਸ਼ਿਸ਼ ਕੀਤੀ। 


ਯੂਨਾਨ (ਗ੍ਰੀਸ/ਗ੍ਰੀਕ ) ਮਿਥਿਹਾਸ ਵਿੱਚਇੱਕ ਪਿਤਾ-ਪੁੱਤਰ ਦੀ ਪੁਰਾਤਨ ਕਥਾ ਹੈ, ਜਿਨ੍ਹਾਂ ਨੇ ਪੰਛੀਆਂ ਵਾਂਗ ਉਡਣ ਦੀ ਕੋਸ਼ਿਸ਼ ਕੀਤੀ ਸੀ। ਇਕਰਸ ਤੇ ਉਸਦੇ ਪਿਤਾ ਡੈਡਲਸ ਨੂੰ ਰਾਜੇ ਮਿਨੋਸ ਨੇ ਇੱਕ ਟਾਪੂ ਵਿੱਚ ਕੈਦ ਕੀਤਾ ਹੋਇਆ ਸੀ। ਡੈਡਲਸ ਇੱਕ ਮਾਹਰ ਕਾਰੀਗਰ ਸੀ। ਜੇਲ੍ਹ ਵਿੱਚੋਂ ਫਰਾਰ ਹੋਣ ਲਈ ਡੈਡਲਸ ਨੇ ਆਪਣੀ ਤੇ ਇਕਰਸ ਦੀ ਪਿੱਠਤੇ ਮੋਮ ਦੇ ਨਾਲ਼ ਖੰਭ ਚਿਪਕਾ ਲਏ ਅਤੇ ਉਨ੍ਹਾਂ ਨੇ ਪੰਛੀਆਂ ਵਾਂਗ ਫੜ ਫੜਾ ਕੇ ਉਡਣਾ ਸ਼ੁਰੂ ਕਰ ਦਿੱਤਾ। ਛੇਤੀਂ ਹੀ ਉਹ ਸਮੁੰਦਰ ਦੇ ਉੱਪਰੋਂ ਦੀ ਉੜਨ ਲੱਗੇ। 

 

ਪੁੱਤਰ, ਬਹੁਤ ਉੱਚਾ ਨਾ ਉਡੀਂ ਕਿਉਂਕਿ ਧੁੱਪ ਨਾਲ਼ ਮੋਮ ਪਿਘਲ ਜਾਏਗਾ ਤੇ ਖੰਭ ਟੁੱਟ ਜਾਣਗੇ!

 

ਪਰ ਇਕਰਸ ਨੇ ਆਪਣੇ ਪਿਤਾ ਦੀ ਗੱਲ ਨਾ ਸੁਣੀ ਤੇ ਬਹੁਤ ਉੱਚਾ ਉਡਦਾ ਚਲਿਆ ਗਿਆ। ਸੂਰਜ ਦੀ ਗਰਮੀ ਨਾਲ਼ ਮੋਮ ਪਿਘਲਣ ਲੱਗਿਆ ਅਤੇ ਉਸਦੇ ਖੰਭ ਝੜਨ ਲੱਗੇ। ਪੁੱਤਰ ਖੰਭ ਝੜਨ ਕਰਕੇ ਸਮੁੰਦਰ ਵਿੱਚ ਡਿਗ ਪਿਆ ਤੇ ਡੁੱਬ ਗਿਆ। ਡੈਡਲਸ ਥੋੜੀ ਦੂਰ ਜਾ ਕੇ ਧਰਤੀ ਤੇ ਅਰਾਮ ਨਾਲ਼ ਉੱਤਰ ਗਿਆ....

 

ਅਸਲ ਵਿੱਚ ਦੁਨੀਆਂ ਦੇ ਵਿੱਚ ਕਈ ਲੋਕਾਂ ਨੇ ਇਸ ਕਹਾਣੀ ਨੂੰ ਸੁਣ ਕੇ, ਖੰਭ ਚਿਪਕਾ ਉਡਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਬੜੇ ਵਡੇ ਖੰਭ ਲਗਾ ਕੇ ਉੱਚੇ ਪਹਾੜਾਂ ਤੋਂ ਛਲਾਂਗਾਂ ਲਗਾਈਆਂ, ਪ੍ਰੰਤੂ ਅਫ਼ਸੋਸ ਉਹ ਅਸਫ਼ਲ ਰਹੇ!


ਪੇਸ਼ਕਸ਼ - ਅਮਨਦੀਪ ਸਿੰਘ