ਪੇਸ਼ੇ ਤੋਂ ਇੰਜਨੀਅਰ ਅਤੇ ਦਿਲ ਤੋਂ ਕਵੀ – ਅਮਨਦੀਪ ਸਿੰਘ ਵਿਗਿਆਨ ਗਲਪ ਦੀਆਂ ਕਹਾਣੀਆਂ, ਬਾਲ ਸਾਹਿਤ ਅਤੇ ਲੇਖ ਵੀ ਲਿਖਦਾ ਹੈ। ਉਸਦੀ ਕਹਾਣੀਆਂ ਦੀ ਕਿਤਾਬ 'ਟੁੱਟਦੇ ਤਾਰਿਆਂ ਦੀ ਦਾਸਤਾਨ (ਲੋਕ ਸਾਹਿਤ ਪ੍ਰਕਾਸ਼ਨ, 1989)' ਪੰਜਾਬੀ ਵਿੱਚ ਵਿਗਿਆਨ ਗਲਪ (Science Fiction) ਦੀ ਪਹਿਲੀ ਕਿਤਾਬ ਹੈ। ਉਸਦੀਆਂ ਹੋਰ ਕਿਤਾਬਾਂ ਕਵਿਤਾਵਾਂ - ਕੰਕਰ ਪੱਥਰ (2016), ਸੁਰਾਹੀ(2022) , ਟਿਮ ਟਿਮ ਚਮਕੇ ਨਿੱਕਾ ਤਾਰਾ (2021) - ਬੱਚਿਆਂ ਲਈ ਕਵਿਤਾਵਾਂ (ਪੰਜਾਬੀ ਤੇ ਹਿੰਦੀ ਵਿੱਚ) ਤੇ ਸਿਤਾਰਿਆਂ ਤੋਂ ਅੱਗੇ (2022) - ਵਿਗਿਆਨ ਗਲਪ ਕਹਾਣੀਆਂ ਹਨ। ਗੁਰਬਾਣੀ, ਸੂਫ਼ੀ, ਆਧੁਨਿਕ ਪੰਜਾਬੀ ਕਾਵਿ ਤੇ ਵਿਗਿਆਨ ਤੋਂ ਪ੍ਰੇਰਣਾ ਲੈ ਕੇ ਉਹ ਆਪਣੀਆਂ ਰਚਨਾਵਾਂ ਸਿਰਜਦਾ ਹੈ। ਉਹ ਇਸ ਵੈਬਸਾਈਟ ਦਾ ਸੰਪਾਦਕ ਤੇ ਸੰਚਾਲਕ ਹੈ।
ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨੌਰਾ ਤੋਂ ਹੈ ਅਤੇ ਅੱਜ-ਕੱਲ੍ਹ ਅਮਰੀਕਾ ਵਿੱਚ ਰਹਿ ਰਿਹਾ ਹੈ।
ਵੈਬਸਾਈਟ: https://sahit.punjabikids.org/