ਸੁਲਤਾਨ ਬਾਹੂ

(1628-1691 ਈ:)


ਆਪ ਜੀ ਦਾ ਜਨਮ ਝੰਗ ਜਿਲੇ ਦੇ ਪਿੰਡ ਅਵਾਣ ਵਿਖੇ ਪਿਤਾ ਬਾਜ਼ੀਦ ਮੁਹੰਮਦ ਅਤੇ ਮਾਤਾ ਬੀਬੀ ਰਾਸਤੀ ਕੁਦਸ ਸੱਰਾ ਦੇ ਗ੍ਰਹਿ ਹੋਇਆ। ਆਪ ਜੀ ਨੂੰ ਮੁਢਲੀ ਅਧਿਆਤਮਿਕ ਸਿੱਖਿਆ ਆਪਣੀ ਮਾਤਾ ਤੋਂ ਘਰ ਵਿੱਚ ਹੀ ਪ੍ਰਾਪਤ ਹੋਈ।


ਆਪ ਜੀ ਨੇ ਦਿੱਲੀ ਦੇ ਸੱਯਦ ਅਬਦੁਲ ਰਹਿਮਾਨ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ ਅਤੇ ਉਨ੍ਹਾਂ ਤੋਂ ਅਧਿਆਤਮਿਕ ਸਿੱਖਿਆ ਪ੍ਰਾਪਤ ਕੀਤੀ। ਆਪ ਜੀ ਅਰਬੀ ਤੇ ਫ਼ਾਰਸੀ ਦੇ ਵੀ ਚੰਗੇ ਵਿਦਵਾਨ ਸਨ ਅਤੇ ਫ਼ਾਰਸੀ ਵਿੱਚ ਆਪ ਨੇ 140 ਦੇ ਕਰੀਬ ਪੁਸਤਕਾਂ ਲਿਖੀਆਂ ਜਿਨ੍ਹਾਂ ਵਿੱਚ ਸੂਫ਼ੀ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਪੰਜਾਬੀ ਵਿੱਚ ਆਪ ਦੀਆਂ ਕਾਫ਼ੀਆਂ ਤੇ ਸੀਹਰਫ਼ੀਆਂ ਪ੍ਰਸਿੱਧ ਹਨ। ਆਪ ਦੀ ਰਚਨਾ ਦੀ ਹਰ ਤੁਕ ਦੇ ਅਖੀਰ ਤੇ ਹੂ ਆਉਦਾ ਹੈ ਜਿਸ ਨਾਲ ਕਵਿਤਾ ਵਿੱਚ ਇੱਕ ਸੰਗੀਤਕ ਲੈ ਆ ਜਾਂਦੀ ਹੈ ਏਸੇ ਹੂ ਦੀ ਰਚਨਾ ਨਾਲ ਹੀ ਬਾਹੂ ਦੀ ਕਵਿਤਾ ਹੋਰ ਕਵੀਆਂ ਨਾਲੋਂ ਅਲੱਗ ਲਗਦੀ ਹੈ।