ਖ਼ਵਾਜਾ ਗ਼ੁਲਾਮ ਫ਼ਰੀਦ
(1845-190 ਈ:)
ਖ਼ਵਾਜਾ ਗ਼ੁਲਾਮ ਫ਼ਰੀਦ ਜੀ ਪੰਜਾਬੀ ਦੇ ਮਹਾਨ ਵਿਦਵਾਨ ਤੇ ਸੂਫ਼ੀ ਕਵੀ ਹੋਏ ਹਨ ਜਿਨ੍ਹਾਂ ਨੇ ਦਿਲ ਨੂੰ ਟੁੰਬਣ ਵਾਲ਼ਾ ਲੋਕ ਕਾਵਿ ਰਚਿਆ। ਆਪ ਜੀ ਮੁਲਤਾਨੀ, ਸਿੰਧੀ, ਹਿੰਦੀ, ਬ੍ਰਜ, ਫ਼ਾਰਸੀ ਆਦਿ ਭਾਸ਼ਾਵਾਂ ਦਾ ਗਿਆਨ ਸੀ। ਆਪ ਜੀ ਨੇ ਅੰਗਰੇਜ਼ੀ ਭਾਸ਼ਾ ਵੀ ਸਿੱਖੀ।
ਆਪ ਜੀ ਦਾ ਜਨਮ 1845 ਨੂੰ ਚਾਚੜਾ, ਰਿਆਸਤ ਬਹਾਵਲਪੁਰ ਪੰਜਾਬ ਵਿਖੇ ਪਿਤਾ ਖ਼ਵਾਜਾ ਖ਼ੁਦਾ ਬਖ਼ਸ਼ ਦੇ ਗ੍ਰਹਿ ਵਿਖੇ ਹੋਇਆ। ਬਚਪਨ ਵਿਚ ਹੀ ਆਪ ਜੇ ਦੇ ਮਾਤਾ-ਪਿਤਾ ਚੱਲ ਵਸੇ। ਆਪ ਜੀ ਦੀ ਪਰਵਰਿਸ਼ ਆਪਣੇ ਵੱਡੇ ਭਰਾ ਫਖਰੂਦੀਨ ਜੋ ਆਪ ਵੀ ਫ਼ਾਰਸੀ ਦੇ ਉੱਚ ਕੋਟੀ ਦੇ ਵਿਦਵਾਨ ਸਨ ਤੇ ਮਾਮਾ ਜੀ ਦੀ ਦੇਖ ਰੇਖ ਵਿਚ ਹੋਈ। ਆਪ ਜੀ ਨੇ ਆਪਣੇ ਵੱਡੇ ਭਰਾ ਤੋਂ ਸਾਹਿਤ ਰਚਨਾ ਦੀ ਪ੍ਰੇਰਣਾ ਲਈ।
ਆਪ ਜੀ ਨੇ ਖੂਬਸੂਰਤ ਕਾਫ਼ੀਆਂ, ਦੋਹਰੇ ਤੇ ਗ਼ਜ਼ਲਾਂ ਦੀ ਰਚਨਾ ਕੀਤੀ।